ਨਿਊਯਾਰਕ ''ਚ ਸੰਗੀਤ ਸਮਾਰੋਹ ਦੌਰਾਨ ਮਚੀ ਹਫੜਾ-ਦਫੜੀ

Sunday, Sep 30, 2018 - 11:31 AM (IST)

ਨਿਊਯਾਰਕ ''ਚ ਸੰਗੀਤ ਸਮਾਰੋਹ ਦੌਰਾਨ ਮਚੀ ਹਫੜਾ-ਦਫੜੀ

ਨਿਊਯਾਰਕ (ਭਾਸ਼ਾ)— ਨਿਊਯਾਰਕ ਦੇ ਸੈਂਟਰਲ ਪਾਰਕ ਵਿਚ ਗਲੋਬਲ ਸਿਟੀਜ਼ਨ ਫੈਸਟੀਵਲ ਵਿਚ ਕੁਝ ਸਮੇਂ ਲਈ ਹਫੜਾ-ਤਫੜੀ ਮਚ ਗਈ। ਦਰਅਸਲ ਸ਼ਨੀਵਾਰ ਨੂੰ ਸੰਗੀਤ ਸਮਾਰੋਹ ਦੌਰਾਨ ਪੁਲਸ ਦਾ ਇਕ ਬੈਰੀਅਰ ਡਿੱਗ ਗਿਆ, ਜਿਸ ਨੂੰ ਲੋਕਾਂ ਨੇ ਗੋਲੀ ਦੀ ਆਵਾਜ਼ ਸਮਝ ਲਿਆ ਅਤੇ ਘਬਰਾਹਟ 'ਚ ਇੱਧਰ-ਉੱਧਰ ਦੌੜਨ ਲੱਗੇ। ਇਸ ਭਾਜੜ ਵਿਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ, ਜਿਨ੍ਹਾਂ ਦਾ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਇਲਾਜ ਕੀਤਾ ਗਿਆ। 

PunjabKesari

ਪਾਰਕ ਦੇ ਗ੍ਰੇਟ ਲੌਨ ਵਿਚ 60,000 ਲੋਕ ਇਕੱਠੇ ਹੋਏ ਸਨ। ਇਸ ਪ੍ਰੋਗਰਾਮ ਵਿਚ ਲੋਕਾਂ ਨੇ ਨਿਊਯਾਰਕ ਦੇ ਗਵਰਨਰ ਐਡਰਿਊ ਕਿਊਮੋ ਅਤੇ ਰਿਪਬਲਿਕਨ ਸੈਨੇਟਰ ਜੈਫ ਲੈਕ ਨਾਲ ਹੀ ਗਾਇਕ ਜੈਨੇਟ ਜੈਕਸਨ ਅਤੇ ਜੌਨ ਲਿਜੇਂਡ ਨੂੰ ਸੁਣਿਆ। ਰਾਤ ਕਰੀਬ 8.00 ਵਜੇ ਬੈਰੀਅਰ ਡਿੱਗ ਗਿਆ। ਇਸ ਦਾ ਇਸਤੇਮਾਲ ਭੀੜ ਨੂੰ ਸੰਤੁਲਿਤ ਕਰਨ 'ਚ ਕੀਤਾ ਜਾ ਰਿਹਾ ਸੀ। ਇਸ ਨੂੰ ਲੋਕਾਂ ਨੇ ਗੋਲੀ ਦੀ ਆਵਾਜ਼ ਸਮਝ ਲਿਆ ਅਤੇ ਘਬਰਾਹਟ ਪੈਦਾ ਹੋ ਗਈ। ਬਾਅਦ ਵਿਚ ਪੁਲਸ ਅਤੇ ਮੰਚ 'ਤੇ ਜੁਟੀਆਂ ਹਸਤੀਆਂ ਨੇ ਭੀੜ ਨੂੰ ਸ਼ਾਂਤ ਕਰਵਾਇਆ। ਪੁਲਸ ਅਧਿਕਾਰੀਆਂ ਨੇ ਤੁਰੰਤ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੋਈ ਗੋਲੀ ਨਹੀਂ ਚੱਲੀ। ਲੋਕ ਆਪਣੀ ਥਾਂ 'ਤੇ ਰਹਿਣ, ਦੌੜਨ ਨਾ।  


Related News