ਨਿਊਯਾਰਕ ਦੀ ਗਵਰਨਰ ਦਾ ਵੱਡਾ ਫ਼ੈਸਲਾ, ਇਕ ਰਿਪੋਰਟ ਸਾਹਮਣੇ ਆਉਣ ''ਤੇ ਐਲਾਨਿਆ ਨਸਲਵਾਦ ਸੰਕਟ

Monday, Dec 27, 2021 - 03:24 PM (IST)

ਨਿਊਯਾਰਕ ਦੀ ਗਵਰਨਰ ਦਾ ਵੱਡਾ ਫ਼ੈਸਲਾ, ਇਕ ਰਿਪੋਰਟ ਸਾਹਮਣੇ ਆਉਣ ''ਤੇ ਐਲਾਨਿਆ ਨਸਲਵਾਦ ਸੰਕਟ

ਨਿਊਯਾਰਕ (ਬਿਊਰੋ): ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਗਵਰਨਰ ਨੇ ਇਕ ਅਹਿਮ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਮੁਤਾਬਕ ਨਿਊਯਾਰਕ ਵਿੱਚ ਨਸਲਵਾਦ ਨੂੰ ਹੁਣ ਜਨਤਕ ਸਿਹਤ ਸੰਕਟ (public health crisis) ਘੋਸ਼ਿਤ ਕੀਤਾ ਗਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ 'ਚ ਸ਼ਾਮਲ ਨਿਊਯਾਰਕ 'ਚ ਇਹ ਵੱਡਾ ਕਦਮ ਇਕ ਰਿਪੋਰਟ ਆਉਣ ਦੇ ਸਿਰਫ 17 ਦਿਨ ਬਾਅਦ ਚੁੱਕਿਆ ਗਿਆ। ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਨਿਊਯਾਰਕ 'ਚ ਰਹਿਣ ਵਾਲੀਆਂ ਗੈਰ ਗੋਰੀਆਂ ਗਰਭਵਤੀ ਔਰਤਾਂ ਦੀ ਮੌਤ ਦਰ ਗੋਰੀ ਗਰਭਵਤੀ ਔਰਤਾਂ ਦੇ ਮੁਕਾਬਲੇ ਅੱਠ ਗੁਣਾ ਜ਼ਿਆਦਾ ਹੈ। ਗੈਰ ਗੋਰੀਆਂ ਔਰਤਾਂ ਨੂੰ ਵੀ ਸਹੀ ਸਿਹਤ ਸਹੂਲਤਾਂ ਵੀ ਨਹੀਂ ਮਿਲਦੀਆਂ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਬਦਲਾਅ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ। ਇਸ ਦਾ ਉਦੇਸ਼ ਗੈਰ ਗੋਰਿਆਂ ਅਤੇ ਨਸਲੀ ਘੱਟ ਗਿਣਤੀਆਂ ਜਿਵੇਂ ਕਿ ਏਸ਼ੀਆਈ ਅਤੇ ਦੱਖਣੀ ਅਮਰੀਕੀ ਲੋਕਾਂ ਨੂੰ ਢੁਕਵੀਂਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਰਿਪੋਰਟ ਵਿੱਚ ਪਾਇਆ ਗਿਆ ਕਿ ਗੈਰ ਗੋਰੇ ਅਤੇ ਹੋਰ ਨਸਲੀ ਘੱਟ ਗਿਣਤੀਆਂ ਨਾਲ ਕੋਰੋਨਾ ਦੇ ਦੌਰ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਿਤਕਰਾ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਸਿਗਰਟਨੋਸ਼ੀ ਦਾ ਸ਼ਿਕਾਰ ਰਿਹਾ 2 ਸਾਲ ਦਾ ਬੱਚਾ ਹੁਣ ਇਸ ਕਾਰਨ ਆਇਆ ਸੁਰਖੀਆਂ 'ਚ

ਨਵੇਂ ਕਾਨੂੰਨਾਂ ਮੁਤਾਬਕ ਪੁਲਸ ਅਤੇ ਹੋਰ ਜਾਂਚ ਏਜੰਸੀਆਂ ਨੂੰ ਹੁਣ ਨਫ਼ਰਤੀ ਅਪਰਾਧ ਦੀ ਪਰਿਭਾਸ਼ਾ ਦਾ ਵੀ ਵਿਸਥਾਰ ਕਰਨਾ ਹੋਵੇਗਾ। ਨਸਲੀ ਘੱਟ ਗਿਣਤੀਆਂ ਦੀਆਂ ਭਾਸ਼ਾਈ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਕਨਾਲੋਜੀ ਐਪ ਨੂੰ ਬਿਹਤਰ ਬਣਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਨਿਊਯਾਰਕ ਵਿੱਚ 700 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।

ਏਸ਼ੀਆਈ ਲੋਕਾਂ ਖ਼ਿਲਾਫ਼ ਨਫਰਤੀ ਅਪਰਾਧ ਵਧੇ
ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਕਿ ਪਿਛਲੇ ਇਕ ਸਾਲ ਦੌਰਾਨ ਨਿਊਯਾਰਕ 'ਚ ਏਸ਼ੀਆਈ ਮੂਲ ਦੇ ਲੋਕਾਂ ਖ਼ਿਲਾਫ਼ ਨਫਰਤੀ ਅਪਰਾਧ ਦੇ 361 ਫੀਸਦੀ ਮਾਮਲਿਆਂ 'ਚ ਵਾਧਾ ਹੋਇਆ ਹੈ। ਨਵਾਂ ਕਾਨੂੰਨ ਪਾਸ ਕਰਨ ਤੋਂ ਬਾਅਦ ਗਵਰਨਰ ਕੈਥੀ ਨੇ ਕਿਹਾ ਕਿ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਹੈ। ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਰੰਗਭੇਦ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ।


author

Vandana

Content Editor

Related News