ਕੋਰੋਨਾ ਨਾਲ ਨਿਊਯਾਰਕ ਦੇ ਇਕ ਹੋਰ ਪੰਜਾਬੀ ਗੁਰਸਿੱਖ ਦੀ ਮੌਤ

Friday, Apr 03, 2020 - 09:55 AM (IST)

ਕੋਰੋਨਾ ਨਾਲ ਨਿਊਯਾਰਕ ਦੇ ਇਕ ਹੋਰ ਪੰਜਾਬੀ ਗੁਰਸਿੱਖ ਦੀ ਮੌਤ

ਨਿਊਯਾਰਕ (ਰਾਜ ਗੋਗਨਾ): ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ ਨਿਊਯਾਰਕ ਯੂਨਿਟ ਦੇ ਐਗਜੈਕਟਿਵ ਮੈਂਬਰ ਤੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਸੇਵਾਦਾਰ ਭਾਈ ਮਨਜੀਤ ਸਿੰਘ ਖਾਲਸਾ ਜਾਨਲੇਵਾ ਮਹਾਮਾਰੀ ਕੋਰੋਨਾ ਦੀ ਲਪੇਟ ਵਿਚ ਆ ਗਏ ਅਤੇ ਉਹਨਾਂ ਦੀ ਮੌਤ ਹੋ ਗਈ।ਮ੍ਰਿਤਕ ਖਾਲਸਾ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਟਾਂਡਾ ਦੇ ਪਿੰਡ ਗਿਲਜੀਆਂ ਦੱਸਿਆ ਜਾਂਦਾ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ 'ਚ ਰਿਕਾਰਡ 1169 ਮੌਤਾਂ, ਕੁੱਲ ਮ੍ਰਿਤਕਾਂ ਦੀ ਗਿਣਤੀ 53 ਹਜ਼ਾਰ ਦੇ ਪਾਰ

ਗੌਰਤਲਬ ਹੈ ਕਿ ਅਮਰੀਕਾ ਵਿਚ ਕੋਵਿਡ-19 ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ ਰਿਕਾਰਡ 1189 ਮੌਤਾਂ ਹੋਈਆਂ ਹਨ। ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 6075 ਹੋ ਗਈ ਹੈ। ਅਮਰੀਕਾ ਵਿਚ ਨਿਊਯਾਰਕ ਦੇ ਮੇਅਰ ਨੇ ਐਡਵਾਇਜ਼ਰੀ ਜਾਰੀ ਕਰਦਿਆਂ ਚਿਹਰੇ ਨੂੰ ਢੱਕਣ ਵਾਲੇ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਮੁਤਾਬਕ ਮਾਸਕ ਪਹਿਨਣ ਦੇ ਨਾਲ-ਨਾਲ ਸਾਡੇ ਲਈ ਸਮਾਜਿਕ ਦੂਰੀ ਬਣਾਈ ਰੱਖਣੀ ਵੀ ਜ਼ਰੂਰੀ ਹੈ।


author

Vandana

Content Editor

Related News