ਬ੍ਰਿਟੇਨ ਨੇ ਹਾਂਗਕਾਂਗ ਲਈ ਬ੍ਰਿਟਿਸ਼ ਨਾਗਰਿਕ ਬਣਨ ਦੇ ਰਸਤੇ ਖੋਲ੍ਹੇ, ਭੜਕਿਆ ਚੀਨ

Tuesday, Feb 02, 2021 - 11:49 PM (IST)

ਲੰਡਨ- ਚੀਨ ਵਿਰੁੱਧ ਵੱਡਾ ਕਦਮ ਚੁੱਕਦੇ ਹੋਏ ਬ੍ਰਿਟੇਨ ਨੇ ਹਾਂਗਕਾਂਗ ਵਾਸੀਆਂ ਵੱਡੀ ਰਾਹਤ ਦਿੱਤੀ ਹੈ। ਬ੍ਰਿਟੇਨ ਨੇ ਐਤਵਾਰ ਤੋਂ ਹਾਂਗਕਾਂਗ ਦੇ ਨਵੇਂ ਵੀਜ਼ੇ ਲਈ ਰਸਤੇ ਖੋਲ੍ਹ ਦਿੱਤੇ ਹਨ। ਹਾਂਗਕਾਂਗ ਦੇ ਲੋਕਾਂ ਲਈ ਹੁਣ ਬ੍ਰਿਟੇਨ ਦੀ ਨਾਗਰਿਕਤਾ ਹਾਸਲ ਕਰਨ 'ਚ ਆਸਾਨੀ ਹੋਵੇਗੀ। ਹਾਗਕਾਂਗ ਦੇ ਕਰੀਬ 3 ਲੱਖ ਲੋਕਾਂ ਦੇ ਵੀਜ਼ੇ ਲਈ ਬਿਨੈ ਕਰਨ ਦੀ ਉਮੀਦ ਹੈ। ਬ੍ਰਿਟੇਨ ਨੇ ਇਹ ਫੈਸਲਾ ਅਜਿਹੇ ਸਮੇ ਲਈ ਹੈ ਜਦ ਚੀਨ ਅਤੇ ਹਾਂਗਕਾਂਗ ਦੋਵੇਂ ਹੀ ਕਹਿ ਚੁੱਕੇ ਹਨ ਕਿ ਉਹ 31 ਜਨਵਰੀ ਤੋਂ ਬਾਅਦ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ (ਬੀ.ਐੱਨ.ਓ.) ਵੀਜ਼ੇ ਨੂੰ ਹਾਂਗਕਾਂਗ ਦੀ ਯਾਤਰਾ ਕਰਨ ਦਾ ਵੈਲਿਡ ਦਸਤਾਵੇਜ਼ ਨਹੀਂ ਮੰਨਣਗੇ। ਬ੍ਰਿਟੇਨ ਦੇ ਇਸ ਐਲਾਨ ਨਾਲ ਚੀਨ ਭੜਕ ਪਿਆ ਅਤੇ ਇਸ ਨੂੰ ਦੇਸ਼ ਦੇ ਮਾਮਲੇ 'ਚ ਦਖਲ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਤਖਤਾਪਲਟ ਦਾ ਅਮਰੀਕਾ ਨੇ ਕੀਤਾ ਵਿਰੋਧ, ਆਂਗ ਸਾਨ ਸੂ ਦੀ ਗ੍ਰਿਫਤਾਰੀ 'ਤੇ ਜਤਾਇਆ ਸਖਤ ਇਤਰਾਜ਼

ਬ੍ਰਿਟੇਨ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਹੋਣ ਤੋਂ ਬਾਅਦ ਹੁਣ ਸਾਡੀ ਹਾਂਗਕਾਂਗ ਦੇ ਨਾਗਰਿਕਾਂ ਪ੍ਰਤੀ ਜ਼ਿੰਮੇਵਾਰੀ ਹੈ। ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਕੇ 1997 'ਚ ਹਾਂਗਕਾਂਗ ਨੂੰ ਸੌਂਪਣ ਦੀਆਂ ਸ਼ਰਤਾਂ ਦੀ ਚੀਨ ਨੇ ਉਲੰਘਣਾ ਕੀਤੀ ਹੈ। ਇਨ੍ਹਾਂ ਸ਼ਰਤਾਂ ਤਹਿਤ ਤਕਰੀਬਨ 23 ਸਾਲ ਪਹਿਲਾਂ ਹਾਂਗਕਾਂਗ ਨੂੰ ਚੀਨੀ ਅਧਿਕਾਰੀਆਂ ਹਵਾਲੇ ਕੀਤਾ ਗਿਆ ਸੀ। ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੋ ਰਿਹਾ ਹੈ ਕਿ ਹਾਂਗਕਾਂਗ ਦੇ ਲੋਕਾਂ ਨੂੰ ਬ੍ਰਿਟੇਨ 'ਚ ਕੰਮ ਕਰਨ ਅਤੇ ਆਪਣਾ ਘਰ ਬਣਾਉਣ ਲਈ ਨਵੀਂ ਵੀਜ਼ਾ ਵਿਵਸਥਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇੰਝ ਕਰ ਕੇ ਅਸੀਂ ਇਤਿਹਾਸ ਦੇ ਆਪਣੇ ਡੂੰਘੇ ਸੰਬੰਧਾਂ ਅਤੇ ਹਾਂਗਕਾਂਗ ਦੇ ਲੋਕਾਂ ਨਾਲ ਆਪਣੀ ਦੋਸਤੀ ਦਾ ਵਾਅਦਾ ਪੁਗਾਇਆ ਹੈ।

ਇਹ ਵੀ ਪੜ੍ਹੋ -ਤਖਤਾਪਲਟ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਮਿਆਂਮਾਰ 'ਤੇ ਪਾਬੰਦੀ ਲਾਉਣ ਦੀ ਦਿੱਤੀ ਚਿਤਾਵਨੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News