ਚੀਨ ''ਚ ਓਮੀਕ੍ਰੋਨ ਦੇ ਨਵੇਂ ਉਪ-ਵੇਰੀਐਂਟ ਦਾ ਲੱਗਾ ਪਤਾ
Thursday, Jul 07, 2022 - 02:13 AM (IST)
ਬੀਜਿੰਗ-ਚੀਨ 'ਚ ਬੁੱਧਵਾਰ ਨੂੰ ਬੀਜਿੰਗ ਅਤੇ ਸ਼ਾਂਕਸੀ ਸੂਬੇ 'ਚ ਨਵੇਂ ਓਮੀਕ੍ਰੋਨ ਉਪ-ਵੇਰੀਐਂਟ ਨਾਲ ਜੁੜੇ ਮਾਮਲਿਆਂ ਦਾ ਪਤਾ ਲੱਗਿਆ ਅਤੇ ਇਸ ਦੇ ਨਾਲ ਚੀਨੀ ਰਾਜਧਾਨੀ ਦੇ ਨਵੇਂ ਉਪਾਅ ਦਾ ਐਲਾਨ ਕੀਤਾ, ਜਿਸ ਨਾਲ ਜਨਤਕ ਸਥਾਨਾਂ 'ਤੇ ਲੋਕਾਂ ਲਈ ਟੀਕਾਕਰਨ ਦਾ ਪ੍ਰਮਾਣ ਦਿਖਾਉਣਾ ਜ਼ਰੂਰੀ ਹੋ ਗਿਆ।
ਇਹ ਵੀ ਪੜ੍ਹੋ : ਡਾਲਰ ਦੇ ਮੁਕਾਬਲੇ 20 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚਿਆ ਯੂਰੋ
ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਮੁਤਾਬਕ, ਓਮੀਕ੍ਰੋਨ ਉਪ-ਵੇਰੀਐਂਟ ਬੀ.ਏ.5.2 ਦਾ ਬੀਜਿੰਗ ਅਤੇ ਉੱਤਰ-ਪੱਛਮੀ ਚੀਨ ਦੇ ਸ਼ਾਂਕਸੀ ਸੂਬੇ 'ਚ ਪਤਾ ਚੱਲਿਆ ਜਿਸ ਨਾਲ ਉਨ੍ਹਾਂ ਖੇਤਰਾਂ 'ਚ ਮਹਾਮਾਰੀ ਰੋਕੂ ਉਪਾਅ ਨੂੰ ਮਜ਼ਬੂਤ ਕੀਤਾ ਗਿਆ ਹੈ। ਨਵੇਂ ਉਪ-ਵੇਰੀਐਂਟ ਦਾ ਉਸ ਸਮੇਂ ਪਤਾ ਚੱਲਿਆ ਹੈ ਜਦ ਪਾਬੰਦੀਆਂ ਨੂੰ ਘੱਟ ਕਰਕੇ ਅਤੇ ਜ਼ਿਆਦਾ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਇਜਾਜ਼ਤ ਦੇ ਕੇ ਚੀਨ ਆਪਣੀ ਸਖਤ ਜ਼ੀਰੋ-ਕੋਵਿਡ ਨੀਤੀ 'ਚ ਢਿੱਲ ਦੇਣ 'ਤੇ ਵਿਚਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : Dolo-650 ਦਵਾਈ ਬਣਾਉਣ ਵਾਲੀ ਕੰਪਨੀ 'ਤੇ ਇਨਕਮ ਟੈਕਸ ਦੀ ਕਾਰਵਾਈ, 40 ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ