ਅਮਰੀਕਾ ''ਚ ਇਕ ਹੋਰ ਤੂਫਾਨ ਕਾਰਨ ਬੇਘਰ ਲੋਕਾਂ ਲਈ ਖੜ੍ਹੀ ਹੋਈ ਮੁਸੀਬਤ

12/01/2019 3:46:16 PM

ਲਾਸ ਏਂਜਲਸ— ਅਮਰੀਕਾ 'ਚ ਥੈਂਕਸਗਿਵਿੰਗ ਦਾ ਜਸ਼ਨ ਤੂਫਾਨ ਕਾਰਨ ਫਿੱਕਾ ਪੈ ਰਿਹਾ ਹੈ। ਤਾਜ਼ਾ ਤੂਫਾਨ ਨੇ ਕੈਲੀਫੋਰਨੀਆ ਦੇ ਕਈ ਇਲਾਕੇ ਅਤੇ ਪਹਾੜਾਂ ਨੂੰ ਬਰਫ ਦੀਆਂ ਮੋਟੀਆਂ ਪਰਤਾਂ ਨਾਲ ਢੱਕ ਲਿਆ। ਲੋਕਲ ਮੀਡੀਆ ਦਾ ਕਹਿਣਾ ਹੈ ਕਿ ਬਿਗ ਬੀਅਰ ਮਾਊਂਟੇਨ ਰਿਜ਼ੋਰਟ ਇਲਾਕੇ 'ਚ 120 ਸੈਂਟੀਮੀਟਰ ਤਕ ਬਰਫਬਾਰੀ ਹੋਈ। ਤੂਫਾਨ ਕਾਰਨ ਸਭ ਤੋਂ ਵਧ ਨੁਕਸਾਨ ਬੇਘਰ ਲੋਕ ਸਹਿਣ ਕਰ ਰਹੇ ਹਨ। ਇਨ੍ਹਾਂ ਲੋਕਾਂ ਕੋਲ ਰਹਿਣ ਤੇ ਖੁਦ ਨੂੰ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਹੈ। ਬੇਘਰ ਲੋਕਾਂ ਲਈ ਇਹ ਸਮਾਂ ਬਹੁਤ ਮੁਸ਼ਕਲਾਂ ਭਰਿਆ ਹੈ। ਇਸੇ ਲਈ ਥੈਕਸਗਿਵਿੰਗ ਡੇਅ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਇਨ੍ਹਾਂ ਲੋਕਾਂ ਨੂੰ ਵਧੇਰੇ ਕੱਪੜੇ ਅਤੇ ਗਰਮ ਖਾਣੇ ਦਾਨ ਕਰਨ ਦੀ ਬੇਨਤੀ ਕੀਤੀ ਗਈ ਹੈ।

ਪਾਲਮਡੇਲ ਇਲਾਕੇ 'ਚ ਬਰਫ ਦੀ ਮੋਟੀ ਪਰਤ ਜੰਮੀ ਹੋਈ ਹੈ। ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਬਰਫ ਨਾਲ ਭਰੀਆਂ ਸੜਕਾਂ 'ਤੇ ਅਜਿਹੇ ਸਮੇਂ ਡਰਾਈਵਿੰਗ ਕਰਨਾ ਬਹੁਤ ਵੱਡਾ ਰਿਸਕ ਹੈ। ਇਸ ਲਈ ਲੋਕਾਂ ਨੂੰ ਵਧੇਰੇ ਅਲਰਟ ਰਹਿ ਕੇ ਡਰਾਈਵਿੰਗ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਜੇ ਹੋਰ ਵੀ ਬਰਫਬਾਰੀ ਹੋਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।


Related News