ਨਿਊ ਸਾਊਥ ਵੇਲਜ਼ ''ਚ ਕੋਰੋਨਾ ਦੇ 18 ਨਵੇਂ ਮਾਮਲੇ, ਲੋਕਾਂ ਲਈ ਨਿਰਦੇਸ਼ ਜਾਰੀ

Wednesday, Dec 30, 2020 - 06:03 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਜਾਣਕਾਰੀ ਜਨਤਕ ਕਰਦਿਆਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਕੋਵਿਡ-19 ਦੇ 18 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਨੂੰ ਸਿਡਨੀ ਵਿਚ ਦੂਸਰਾ ਪ੍ਰਕੋਪ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸੇ ਸਮੇਂ ਦੌਰਾਨ 17,000 ਲੋਕਾਂ ਨੇ ਆਪਣੇ ਕੋਰੋਨਾ ਟੈਸਟ ਕਰਵਾਏ ਹਨ। ਉਨ੍ਹਾਂ ਨੇ ਲੋਕਾਂ ਨੂੰ ਮੁੜ ਤੋਂ ਅਪੀਲ ਕਰਦਿਆਂ ਕਿਹਾ ਹੈ ਕਿ ਵੱਧ ਤੋਂ ਵੱਧ ਗਿਣਤੀ ਵਿਚ ਆਪਣੇ ਕੋਰੋਨਾ ਟੈਸਟ ਕਰਵਾਉਣ। 

 

ਉਪਰੋਕਤ ਮਿਲੇ 18 ਮਾਮਲਿਆਂ ਵਿਚੋਂ 9 ਮਾਮਲੇ ਤਾਂ ਐਵਲਨ ਕਲਸਟਰ ਨਾਲ ਹੀ ਸਬੰਧਤ ਹਨ। ਇਸ ਨਾਲ ਐਵਲਨ ਕਲਸਟਰ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 138 ਤੱਕ ਪਹੁੰਚ ਗਈ ਹੈ। 6 ਮਾਮਲਿਆਂ ਨੂੰ ਸਿਡਨੀ ਵਿਚ ਫੈਲੇ ਇੱਕ ਹੋਰ ਪ੍ਰਕੋਪ ਨਾਲ ਜੋੜਿਆ ਗਿਆ ਹੈ ਜੋ ਕਿ ਕਰੋਇਡਨ ਕਲਸਟਰ ਦੇ ਨਾਮ ਨਾਲ ਜਾਣਿਆ ਗਿਆ ਹੈ। ਇਸ ਨਵੇਂ ਪ੍ਰਕੋਪ ਨਾਲ ਸਬੰਧਤ ਹੁਣ ਤੱਕ 34 ਨਜ਼ਦੀਕੀ ਸੰਪਰਕ ਵੀ ਪਛਾਣੇ ਜਾ ਚੁਕੇ ਹਨ ਅਤੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ 6 ਜਣੇ ਇੱਕ ਹੀ ਪਰਿਵਾਰ ਦੇ ਮੈਂਬਰ ਹਨ ਅਤੇ ਸਾਰਿਆਂ ਨੂੰ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਦੱਖਣੀ ਕੋਰੀਆ ਦੇ 'ਨਕਲੀ ਸੂਰਜ' ਦਾ ਨਵਾਂ ਰਿਕਾਰਡ, 20 ਸਕਿੰਟ ਤੱਕ ਬਣਾਇਆ 10 ਕਰੋੜ ਡਿਗਰੀ ਤਾਪਮਾਨ

ਇਸ ਤੋਂ ਇਲਾਵਾ 3 ਹੋਰ ਮਾਮਲਿਆਂ ਦੀ ਜਾਂਚ ਚਲ ਰਹੀ ਹੈ ਜਿਨ੍ਹਾਂ ਵਿਚੋਂ ਇੱਕ ਉਤਰੀ ਬੀਚਾਂ ਨਾਲ ਸਬੰਧਤ ਹੈ ਅਤੇ ਦੋ ਮਾਮਲੇ ਵੂਲੂਨਗੌਂਗ ਦੇ ਹਨ। ਪ੍ਰੀਮੀਅਰ ਨੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਭਿਆਨਕ ਬੀਮਾਰੀ ਦਾ ਹਾਲ ਦੀ ਘੜੀ ਵਿਚ ਜਿਹੜਾ ਬਚਾਉ ਹੈ ਉਹ ਹੈ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨਾ। ਐਨ.ਐਸ.ਡਬਲਊ. ਵਿਚ ਇਸ ਵੇਲੇ ਕੋਰੋਨਾਵਾਇਰਸ ਦੇ 4,906 ਕੇਸ ਹਨ ਅਤੇ 54 ਮੌਤਾਂ ਹਨ। ਉੱਧਰ ਆਸਟ੍ਰੇਲੀਆ ਵਿਚ ਹੁਣ ਤਕ ਕੁੱਲ 28,350 ਮਾਮਲੇ ਅਤੇ 909 ਮੌਤਾਂ ਹੋਈਆਂ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News