ਯੂਕੇ : ਲੈਸਟਰ ''ਚ ਬਣਿਆ ਗੁਰੂ ਘਰ ਸੰਗਤਾਂ ਦੇ ਦਰਸ਼ਨ ਲਈ ਖੁੱਲ੍ਹਿਆ (ਤਸਵੀਰਾਂ)
Wednesday, Jul 12, 2023 - 11:22 AM (IST)
ਲੰਡਨ (ਆਈ.ਏ.ਐੱਨ.ਐੱਸ.)- ਬ੍ਰਿਟੇਨ ਵਿੱਚ ਸਿੱਖ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਬਣਾਉਂਦੇ ਹੋਏ ਲੈਸਟਰ ਵਿੱਚ ਇੱਕ ਨਵੇਂ ਗੁਰਦੁਆਰਾ ਸਾਹਿਬ ਨੇ 900 ਸ਼ਰਧਾਲੂਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। 4.2 ਮਿਲੀਅਨ ਪੌਂਡ ਦਾ ਗੁਰਦੁਆਰਾ ਸਾਹਿਬ, ਜੋ ਅਸਲ ਵਿੱਚ ਮੇਨੇਲ ਰੋਡ 'ਤੇ ਸਥਿਤ ਸੀ, ਹੁਣ ਹੈਮਿਲਟਨ, ਲੈਸਟਰ ਵਿੱਚ 2.8 ਏਕੜ ਜਗ੍ਹਾ 'ਤੇ ਬਣਾਇਆ ਗਿਆ ਹੈ ਤਾਂ ਜੋ ਸ਼ਰਧਾਲੂਆਂ ਦੀ ਵੱਧਦੀ ਗਿਣਤੀ ਲਈ ਜਗ੍ਹਾ ਬਣਾਈ ਜਾ ਸਕੇ। ਲੈਸਟਰ ਮਰਕਰੀ ਅਨੁਸਾਰ ਉਸਾਰੀ ਰਾਮਗੜ੍ਹੀਆ ਬੋਰਡ ਲੈਸਟਰ ਦੇ ਟਰੱਸਟੀਆਂ ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਨਵੀਂ ਇਮਾਰਤ ਦੇ ਹਿੱਸੇ-ਫੰਡ ਲਈ 2.1 ਮਿਲੀਅਨ ਪੌਂਡ ਉਧਾਰ ਲਏ ਸਨ। ਇਸਨੇ 800,000 ਪੌਂਡ ਆਪਣੀ ਕਮਾਈ ਵਿਚੋਂ ਦਿੱਤੇ ਅਤੇ ਬਾਕੀ ਸਿੱਖ ਭਾਈਚਾਰੇ ਦੇ ਮੈਂਬਰਾਂ ਦੁਆਰਾ ਦਾਨ ਕੀਤੇ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਕੈਨੇਡਾ 'ਚ 5 ਪੰਜਾਬੀਆਂ ਨੂੰ ਮਿਲਿਆ '30 ਅੰਡਰ 30 ਯੰਗ ਲੀਡਰਜ਼' ਦਾ ਸਨਮਾਨ
ਗੁਰਦੁਆਰਾ ਸਾਹਿਬ ਵਿੱਚ ਬੱਚਿਆਂ ਲਈ ਪੰਜਾਬੀ ਸਿੱਖਣ ਲਈ ਕਲਾਸਰੂਮ, ਦੋ ਮੁੱਖ ਪ੍ਰਾਰਥਨਾ ਹਾਲ, ਇੱਕ ਲਾਇਬ੍ਰੇਰੀ ਅਤੇ ਇੱਕ ਲੰਗਰ ਡਾਇਨਿੰਗ ਹਾਲ ਹੈ, ਜਿਸ ਵਿੱਚ 600 ਲੋਕ ਬੈਠ ਸਕਦੇ ਹਨ। ਕਾਰ ਪਾਰਕਿੰਗ, ਜੋ ਇਸ ਸਮੇਂ ਨਿਰਮਾਣ ਅਧੀਨ ਹੈ, ਦੇ ਵਿੱਚ 150 ਕਾਰ ਪਾਰਕਿੰਗ ਥਾਂਵਾਂ, ਕੋਚ ਪਾਰਕਿੰਗ ਅਤੇ ਸਾਈਕਲ ਰੈਕ ਹੋਣਗੇ। 2013 ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਪਨੇਸਰ ਨੇ ਲੈਸਟਰ ਮਰਕਰੀ ਨੂੰ ਦੱਸਿਆ ਸੀ ਕਿ ਪੁਰਾਣਾ ਗੁਰਦੁਆਰਾ ਸਾਹਿਬ ਇੱਕ ਭਾਰੀ ਵਾਹਨਾਂ ਦਾ ਗੈਰਾਜ ਸੀ। 51 ਸਾਲਾਂ ਤੱਕ ਅਸੀਂ ਉੱਥੇ ਰਹੇ, ਪਰ ਸੰਗਤ ਵਧਣ ਦੇ ਨਾਲ ਉਹ ਜਗ੍ਹਾ ਸਹੂਲਤਾਂ ਅਤੇ ਕਾਰ ਪਾਰਕ ਕਰਨ ਲਈ ਢੁਕਵੀਂ ਨਹੀਂ ਸੀ। ਇਸ ਲਈ ਅਸੀਂ ਫ਼ੈਸਲਾ ਕੀਤਾ ਕਿ ਸਾਨੂੰ ਜਾਣ ਦੀ ਲੋੜ ਹੈ ਅਤੇ ਅਸੀਂ ਨਵੀਂ ਸਾਈਟ ਲਈ ਜ਼ਮੀਨ ਖਰੀਦ ਲਈ। ਪ੍ਰਾਥਨਾ ਹਾਲਾਂ ਵਿੱਚ ਬਜ਼ੁਰਗ ਸੰਗਤ ਲਈ ਸੀਟਾਂ ਦੇ ਨਾਲ-ਨਾਲ ਲਿਫਟਾਂ ਵੀ ਹਨ। ਨਵੇਂ ਗੁਰਦੁਆਰਾ ਸਾਹਿਬ ਵਿੱਚ ਨਵੀਆਂ ਮਾਵਾਂ ਲਈ ਬਾਲ ਗ੍ਰਹਿ (creche) ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।