ਬ੍ਰੈਸਟ ਕੈਂਸਰ ਸਬੰਧੀ ਹੋਈ ਨਵੀਂ ਖੋਜ

07/14/2019 5:07:34 PM

ਕੈਲੀਫੋਰਨੀਆ (ਏਜੰਸੀ)-ਓਧਰ ਬ੍ਰੈਸਟ ਕੈਂਸਰ ਦੇ ਮਾਮਲੇ ਵਿਚ ਇਕ ਨਵੀਂ ਖੋਜ ਸਾਹਮਣੇ ਆਈ ਹੈ। ਬ੍ਰੈਸਟ ਕੈਂਸਰ ਦੀ ਜਾਂਚ ਦੇ ਮਾਮਲੇ ਅਲਟ੍ਰਾਸਾਉਂਡ ਇਲੈਸਟੋਗ੍ਰਾਫੀ ਇਕ ਉਭਰਦੀ ਹੋਈ ਅਤੇ ਕਾਰਗਰ ਤਕਨੀਕ ਬਣ ਕੇ ਸਾਹਮਣੇ ਆ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਮਦਦ ਨਾਲ ਇਕ ਤਕਨੀਕ ਨੂੰ ਜ਼ਿਆਦਾ ਪ੍ਰਭਾਵੀ ਬਣਾਇਆ ਜਾ ਸਕਦਾ ਹੈ। ਅਲਟ੍ਰਾਸਾਊਂਡ ਇਲੈਸਟ੍ਰੋਗ੍ਰਾਫੀ ਵਿਚ ਬ੍ਰੈਸਟ ਦੇ ਟਿਸ਼ੂ ਨੂੰ ਪਹੁੰਚੇ ਨੁਕਸਾਨ ਬਾਰੇ ਪਤਾ ਚੱਲਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਟਿਸ਼ੂ ਦੀ ਕੈਂਸਰਕਾਰਕ ਅਤੇ ਗੈਰ-ਕੈਂਸਰਕਾਰਕ ਨੁਕਸਾਨ ਵਿਚਾਲੇ ਦੇ ਫਰਕ ਬਾਰੇ ਜ਼ਿਆਦਾ ਵਿਸਥਾਰਤ ਅਤੇ ਸਟੀਕ ਡਾਟਾ ਦੀ ਮਦਦ ਨਾਲ ਏ.ਆਈ. ਇਸ ਤਕਨੀਕ ਦਾ ਜ਼ਿਆਦਾ ਪ੍ਰਭਾਵੀ ਬਣਾ ਸਕਦੀ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਖੋਜਕਰਤਾ ਧਰੁਵ ਪਟੇਲ ਅਤੇ ਅਸਦ ਓਬਰਾਏ ਦਾ ਕਹਿਣਾ ਹੈ ਕਿ ਡਿਜੀਟਲ ਡਾਟਾ ਦੀ ਮਦਦ ਨਾਲ ਮਸ਼ੀਨਾਂ ਨੂੰ ਇਸ ਗੱਲ ਲਈ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਕਿ ਉਹ ਰਿਪੋਰਟ ਅਤੇ ਤਸਵੀਰਾਂ ਨੂੰ ਪੜ੍ਹ ਕੇ, ਸਟੀਕ ਨਤੀਜੇ ਦੇ ਸਕਣ।


Sunny Mehra

Content Editor

Related News