ਨਿਊਜਰਸੀ ''ਚ ਇਕ ਭਾਰਤੀ ਕਾਰ ਡਰਾਈਵਰ ਨੂੰ ਕਤਲ ਮਾਮਲੇ ''ਚ ਜੇਲ

Sunday, Jan 19, 2020 - 11:49 AM (IST)

ਨਿਊਜਰਸੀ ''ਚ ਇਕ ਭਾਰਤੀ ਕਾਰ ਡਰਾਈਵਰ ਨੂੰ ਕਤਲ ਮਾਮਲੇ ''ਚ ਜੇਲ

ਨਿਊਜਰਸੀ (ਰਾਜ ਗੋਗਨਾ): ਬੀਤੇ ਦਿਨ ਨਿਊਜਰਸੀ ਦੀ ਅਦਾਲਤ ਨੇ ਭਾਰਤੀ ਮੂਲ ਦੇ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੇ ਇਕ ਵਿਅਕਤੀ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ। ਅਸਲ ਵਿਚ ਭਾਰਤੀ ਵਿਅਕਤੀ ਨੇ 100 ਮੀਲ ਪ੍ਰਤੀ ਘੰਟਾ ਤੋਂ ਵੱਧ ਦੀ ਸਪੀਡ ਤੇ ਨਸ਼ੇ ਵਿਚ ਟੱਲੀ ਡ੍ਰਾਇਵਿੰਗ ਕਰਦਿਆਂ ਆਪਣੀ ਬੀ.ਐਮ. ਡਬਲਯੂ ਨੂੰ ਚਲਾਉਂਦੇ ਸਮੇਂ ਕੰਟਰੋਲ ਗੁਆਉਣ ਤੋਂ ਬਾਅਦ ਇੱਕ ਵਿਆਹੁਤਾ ਜੋੜੇ ਨੂੰ ਮਾਰਿਆ ਸੀ। ਜਾਣਕਾਰੀ ਮੁਤਾਬਕ 31 ਸਾਲਾ ਅਮੀਸ਼ ਪਟੇਲ ਨੂੰ ਅਦਾਲਤ ਨੇ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਹੀ ਉਸ ਨੂੰ ਆਪਣੀ 85% ਸਜ਼ਾ ਕੱਟਣ ਦਾ ਫੈਸਲਾ ਸੁਣਾਇਆ।

ਨਿਊਜਰਸੀ ਸੂਬੇ ਦੀ ਬਰਲਿੰਗਟਨ ਕਾਉਂਟੀ ਦੇ ਟਾਊਨ ਡੇਲੋਨਕੋ ਵਿਚ ਰਹਿੰਦੇ ਅਮੀਸ਼ ਪਟੇਲ ਨੇ ਲੰਘੀ 13 ਜਨਵਰੀ, 2018 ਨੂੰ ਵਿਲਿੰਗਬਰੋ ਟਾਊਨ ਦੇ ਰੂਟ 130 ਤੇ ਆਪਣੀ  ਬੀ.ਐਮ. ਡਬਲਯੂ 440 ਦੀ ਦੁਗਣੀ ਸੀਮਾ ਤੋਂ ਚਲਾ ਰਿਹਾ ਸੀ, ਜਦੋਂ ਉਹ ਆਪਣਾ ਕੰਟਰੋਲ ਗੁਆ ਬੈਠਾ ਅਤੇ ਉਸ ਦੀ ਕਾਰ ਬੇਕਾਬੂ ਹੋ ਕੇ ਅੱਗੇ ਜਾਂਦੀ ਇੱਕ ਮਿੰਨੀ ਵੈਨ ਨਾਲ ਜਾ ਟਕਰਾਈ।ਰਫ਼ਤਾਰ ਤੇਜ਼ ਹੋਣ ਕਾਰਨ ਉਸ ਦੀ ਕਾਰ ਨੇ ਰੁਕ ਮਿੰਨੀਵੈਨ ਨੂੰ ਇੱਕ ਗਾਰਡ ਡਰਿੱਲ ਦੇ ਉੱਪਰ ਧੱਕ ਦਿੱਤਾ ਅਤੇ ਨਾਲ ਚੱਲਦੀ ਇੱਕ ਬਰਫੀਲੀ ਝੀਲ ਵਿੱਚ ਸੁੱਟ ਦਿੱਤਾ। ਇਸ ਹਾਦਸੇ ਵਿੱਚ ਬਰਲਿੰਗਟਨ ਟਾਉਨਸ਼ਿਪ ਦੇ ਵੈਨ ਚਾਲਕ 52 ਸਾਲਾ ਰਾਬਰਟ ਸਟੀਫਨ ਅਤੇ 50 ਸਾਲਾ ਦੀ ਉਸ ਦੀ ਪਤਨੀ  ਜੈਨੇਟ ਸਟੀਫਨ ਦੀ ਝੀਲ ਵਿਚ ਡੁੱਬਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਦੋਸ਼ੀ ਪਟੇਲ ਨੇ ਨਵੰਬਰ ਮਹੀਨੇ ਵਿਚ ਅਦਾਲਤ ਵਿਚ ਦੂਜੀ-ਡਿਗਰੀ ਵਾਹਨਾਂ ਦੀ ਨਸ਼ਲਕੁਸੀ ਅਤੇ ਨਸ਼ਾ ਕਰਨ ਸਮੇਂ ਆਪਣੇ ਵਾਹਨ ਨੂੰ ਤੇਜ਼ ਚਲਾਉਣ ਲਈ ਆਪਣਾ ਦੋਸ਼ ਵੀ ਮੰਨਿਆ ਸੀ । ਜਿਸ ਦੀ ਜ਼ਮਾਨਤ ਦੇ ਵੀ ਹੁਣ ਕੋਈ ਅਸਾਰ ਨਹੀਂ ਹਨ।


author

Vandana

Content Editor

Related News