ਕਮਲਾ ਹੈਰਿਸ ਆਇਓਵਾ 'ਚ ਟਰੰਪ ਤੋਂ ਨਿਕਲੀ ਅੱਗੇ, ਸਾਬਕਾ ਰਾਸ਼ਟਰਪਤੀ ਨੇ ਸਰਵੇਖਣ ਨੂੰ ਦੱਸਿਆ ਫਰਜ਼ੀ

Monday, Nov 04, 2024 - 10:47 AM (IST)

ਕਮਲਾ ਹੈਰਿਸ ਆਇਓਵਾ 'ਚ ਟਰੰਪ ਤੋਂ ਨਿਕਲੀ ਅੱਗੇ, ਸਾਬਕਾ ਰਾਸ਼ਟਰਪਤੀ ਨੇ ਸਰਵੇਖਣ ਨੂੰ ਦੱਸਿਆ ਫਰਜ਼ੀ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ 2 ਦਿਨ ਪਹਿਲਾਂ ਇਕ ਨਵੇਂ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਆਇਓਵਾ ਵਿਚ ਸੰਭਾਵਿਤ ਵੋਟਰਾਂ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ 47 ਫ਼ੀਸਦੀ ਦੀ ਲੀਡ ਮਿਲੀ ਹੈ। ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਨੇ ਸਰਵੇਖਣ ਨੂੰ "ਫਰਜ਼ੀ" ਅਤੇ "ਗੁੰਮਰਾਹਕੁੰਨ" ਦੱਸਦਿਆਂ ਰੱਦ ਕਰ ਦਿੱਤਾ।

ਇਹ ਵੀ ਪੜ੍ਹੋ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬ੍ਰਿਸਬੇਨ 'ਚ ਨਵੇਂ ਭਾਰਤੀ ਕੌਂਸਲੇਟ ਦਾ ਉਦਘਾਟਨ ਕੀਤਾ

ਉਨ੍ਹਾਂ ਕਿਹਾ ਕਿ ਇਹ ਸਰਵੇਖਣ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਨ੍ਹਾਂ ਦੀ ਵਿਰੋਧੀ ਦੇ ਹੱਕ ਵਿੱਚ ਕੀਤਾ ਗਿਆ ਹੈ। ਉਨ੍ਹਾਂ ਇੱਕ ਪ੍ਰਮੁੱਖ ਚੋਣ ਖੇਤਰ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਵਿੱਚ ਕਿਹਾ, 'ਮੇਰੇ ਦੁਸ਼ਮਣਾਂ ਵਿੱਚੋਂ ਇੱਕ ਨੇ ਇੱਕ ਪੋਲ ਜਾਰੀ ਕੀਤਾ ਹੈ ਜੋ ਦਰਸਾਉਂਦਾ ਹੈ ਕਿ ਮੈਂ 3 ਅੰਕਾਂ ਨਾਲ ਪਿੱਛੇ ਹਾਂ। (ਆਈਓਵਾ ਸੈਨੇਟਰ) ਜੋਨੀ ਅਰਨਸਟ ਨੇ ਮੈਨੂੰ ਫੋਨ ਕੀਤਾ, ਸਾਰਿਆਂ ਨੇ ਮੈਨੂੰ ਫੋਨ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਆਇਓਵਾ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਹੋ। ਕਿਸਾਨ ਮੈਨੂੰ ਪਿਆਰ ਕਰਦੇ ਹਨ ਅਤੇ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ।' ਟਰੰਪ ਨੇ ਕਿਹਾ ਕਿ ਸ਼ਨੀਵਾਰ ਨੂੰ ਜਾਰੀ ਸਰਵੇਖਣ ਫਰਜ਼ੀ ਹੈ। ਮੈਂ ਆਇਓਵਾ ਵਿੱਚ ਪਿੱਛੇ ਨਹੀਂ ਹਾਂ।

ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਸਣੇ ਹੋਰ ਨੇਤਾਵਾਂ ਨੇ ਹਿੰਦੂ ਸਭਾ ਮੰਦਰ 'ਤੇ ਹਮਲੇ ਦੀ ਕੀਤੀ ਨਿੰਦਾ

'ਡੇਸ ਮੋਇਨਸ ਰਜਿਸਟਰ' ਅਖਬਾਰ ਵੱਲੋਂ ਕਰਵਾਇਆ ਗਿਆ ਇਹ ਸਰਵੇਖਣ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਟਰੰਪ ਅਤੇ ਹੈਰਿਸ ਦੋਵੇਂ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਆਪਣੇ-ਆਪਣੇ ਸਮਾਪਤੀ ਭਾਸ਼ਣ ਦੇਣ ਲਈ ਪ੍ਰਮੁੱਖ ਚੋਣ ਰਾਜਾਂ 'ਚ ਪ੍ਰਚਾਰ ਕਰ ਰਹੇ ਹਨ। ਆਇਓਵਾ ਵਿਚ ਵੋਟਿੰਗ ਦੇ ਨਤੀਜਿਆਂ ਨੂੰ ਟਰੰਪ ਲਈ ਨਿਰਾਸ਼ਾਜਨਕ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਇਹ ਹੈਰਿਸ ਵੱਲ ਝੁਕਾਅ ਦਾ ਸੰਕੇਤ ਦਿੰਦਾ ਹੈ।

ਇਹ ਵੀ ਪੜ੍ਹੋ: ਬਰੈਂਪਟਨ 'ਚ ਹਿੰਦੂ ਮੰਦਰ 'ਤੇ ਹੋਏ ਹਮਲੇ 'ਤੇ PM ਟਰੂਡੋ ਦਾ ਬਿਆਨ

ਸਤੰਬਰ ਵਿੱਚ ਇਸੇ ਸਮਾਚਾਰ ਸੰਗਠਨ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ ਟਰੰਪ ਨੂੰ ਹੈਰਿਸ ਤੋਂ 4 ਅੰਕ ਅੱਗੇ ਦਿਖਾਇਆ ਗਿਆ ਸੀ। ਜੂਨ ਵਿੱਚ, ਜਦੋਂ ਰਾਸ਼ਟਰਪਤੀ ਜੋਅ ਬਾਈਡੇਨ ਰਾਸ਼ਟਰਪਤੀ ਦੀ ਦੌੜ ਵਿੱਚ ਸਨ, ਉਦੋਂ ਟਰੰਪ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਤੋਂ 18 ਅੰਕਾਂ ਨਾਲ ਅੱਗੇ ਸਨ। ਹਾਲ ਹੀ ਦੇ ਸਰਵੇਖਣ ਅਨੁਸਾਰ ਔਰਤਾਂ ਅਤੇ ਆਜ਼ਾਦ ਵੋਟਰਾਂ ਦੇ ਸਮਰਥਨ ਕਾਰਨ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੈਰਿਸ ਇਸ ਦੌੜ ਵਿੱਚ ਅੱਗੇ ਦਿਸ ਰਹੀ ਹੈ।

ਇਹ ਵੀ ਪੜ੍ਹੋ: ਗ੍ਰਹਿ ਮੰਤਰੀ ਸ਼ਾਹ 'ਤੇ ਕੈਨੇਡਾ ਦੇ ਦੋਸ਼ਾਂ ਨੂੰ ਭਾਰਤ ਨੇ ਦੱਸਿਆ ਬੇਬੁਨਿਆਦ, ਲਾਈ ਫਟਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News