ਚੀਨ ''ਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਜਾਰੀ, ਸਥਾਨਕ ਪ੍ਰਸਾਰ ਦਾ ਵਧਿਆ ਖਦਸ਼ਾ

Tuesday, May 19, 2020 - 11:50 AM (IST)

ਚੀਨ ''ਚ ਕੋਰੋਨਾ ਦੇ ਨਵੇਂ ਮਾਮਲੇ ਲਗਾਤਾਰ ਜਾਰੀ, ਸਥਾਨਕ ਪ੍ਰਸਾਰ ਦਾ ਵਧਿਆ ਖਦਸ਼ਾ

ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ 23 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ ਇਕ ਮਾਮਲਾ ਵੁਹਾਨ ਦਾ ਹੈ, ਜੋ ਇਸ ਮਹਾਮਾਰੀ ਦਾ ਪਹਿਲਾ ਕੇਂਦਰ ਸੀ। 1.12 ਕਰੋੜ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਹੁਣ ਵੱਡੇ ਪੈਮਾਨੇ 'ਤੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਸੋਮਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਲੱਛਣਾਂ ਵਾਲੇ 6 ਮਾਮਲੇ ਸਾਹਮਣੇ ਆਏ, ਜਦਕਿ 17 ਬਿਨਾਂ ਲੱਛਣਾਂ ਵਾਲੇ ਮਾਮਲੇ ਸਾਹਮਣੇ ਆਏ। ਲੱਛਣਾਂ ਵਾਲੇ 6 ਪੁਸ਼ਟੀ ਕੀਤੇ ਮਾਮਲਿਆਂ ਵਿਚ ਇਕ ਵੁਹਾਨ ਤੋਂ ਹੈ ਤੇ ਦੋ ਜਿਲਿਨ ਸੂਬੇ ਤੋਂ ਹਨ। ਦੋਵੇਂ ਮਾਮਲੇ ਇਨਫੈਕਸ਼ਨ ਦੇ ਸਥਾਨਕ ਪ੍ਰਸਾਰ ਦੇ ਹਨ। ਸਥਾਨਕ ਸਿਹਤ ਕਮਿਸ਼ਨ ਨੇ ਦੱਸਿਆ ਕਿ ਹੁਬੇਈ ਦੀ ਰਾਜਧਾਨੀ ਵੁਹਾਨ ਵਿਚ ਕੁੱਲ ਸੱਤ ਮਾਮਲੇ ਸਾਹਮਣੇ ਆਏ ਹਨ, ਜਿਥੇ ਪਿਛਲੇ 7 ਦਸੰਬਰ ਵਿਚ ਵਾਇਰਸ ਉਭਰਿਆ ਸੀ। ਵੁਹਾਨ ਸ਼ਹਿਰ ਵਿਚ 285 ਤੋਂ ਵਧੇਰੇ ਬਿਨਾਂ ਲੱਛਣਾਂ ਵਾਲੇ ਮਾਮਲੇ ਹਨ, ਜਿਸ ਦੇ ਕਾਰਣ ਅਧਿਕਾਰੀਆਂ ਨੂੰ ਸਥਾਨਕ ਆਬਾਦੀ ਦੀ ਸਮੂਹਿਕ ਜਾਂਚ ਸ਼ੁਰੂ ਕਰਨੀ ਪਈ। ਸ਼ਹਿਰ ਵਿਚ 76 ਦਿਨਾਂ ਤੱਕ ਲਾਕਡਾਊਨ ਲੱਗਿਆ ਹੋਇਆ ਸੀ, ਜਿਸ ਨੂੰ ਪਿਛਲੇ ਮਹੀਨੇ ਹਟਾਇਆ ਗਿਆ ਸੀ। ਸ਼ਹਿਰ ਵਿਚ ਅਜੇ ਵੱਡੇ ਪੈਮਾਨੇ 'ਤੇ ਕੋਵਿਡ-19 ਦੀ ਜਾਂਚ ਚੱਲ ਰਹੀ ਹੈ। 

ਐਨ.ਐਚ.ਸੀ. ਨੇ ਕਿਹਾ ਕਿ ਬਿਨਾਂ ਲੱਛਣਾਂ ਵਾਲੇ ਸਾਰੇ 17 ਨਵੇਂ ਮਾਮਲੇ ਸਥਾਨਕ ਪ੍ਰਸਾਰ ਦੇ ਹਨ। ਇਹਨਾਂ ਨਵੇਂ ਮਾਮਲਿਆਂ ਨੂੰ ਮਿਲਾ ਕੇ ਹੁਣ ਬਿਨਾਂ ਲੱਛਣਾਂ ਵਾਲੇ 389 ਮਾਮਲੇ ਹੋ ਗਏ ਹਨ, ਜਿਹਨਾਂ ਵਿਚ 29 ਵਿਦੇਸ਼ਾਂ ਤੋਂ ਆਏ ਹੋਏ ਹਨ। ਇਹਨਾਂ ਸਾਰਿਆਂ ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ। ਬਿਨਾਂ ਲੱਛਣਾਂ ਵਾਲੇ ਮਾਮਲਿਆਂ ਤੋਂ ਬੀਮਾਰੀ ਦਾ ਪਤਾ ਲਾਉਣ ਵਿਚ ਸਮੱਸਿਆ ਪੈਦਾ ਹੋ ਰਹੀ ਹੈ, ਕਿਉਂਕਿ ਅਜਿਹੇ ਰੋਗੀਆਂ ਨੂੰ ਕੋਵਿਡ-19 ਦੀ ਜਾਂਚ ਵਿਚ ਇਨਫੈਕਟਿਡ ਪਾਇਆ ਜਾਂਦਾ ਹੈ ਪਰ ਉਹਨਾਂ ਨੂੰ ਬੁਖਾਰ, ਖੰਘ ਜਾਂ ਗਲੇ ਵਿਚ ਖਰਾਸ਼ ਜਿਹੇ ਕੋਈ ਲੱਛਣ ਨਹੀਂ ਹੁੰਦੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ 4,634 ਹੈ। ਸੋਮਵਾਰ ਤੱਕ ਚੀਨ ਵਿਚ ਕੋਵਿਡ-19 ਦੇ ਕੁੱਲ ਪੁਸ਼ਟੀ ਮਾਮਲੇ 82,960 ਹੋ ਗਏ, ਜਿਹਨਾਂ ਵਿਚੋਂ 85 ਦਾ ਇਲਾਜ ਚੱਲ ਰਿਹਾ ਹੈ ਜਦਕਿ 78,241 ਲੋਕ ਬਮਾਰੀ ਤੋਂ ਠੀਕ ਹੋ ਚੁੱਕੇ ਹਨ। 


author

Baljit Singh

Content Editor

Related News