ਲਿੰਗ ਦੇ ਆਧਾਰ ''ਚ ਭੇਦਭਾਵ ਨਹੀਂ ਕਰੇਗਾ ਨੀਂਦਰਲੈਂਡ, ਖਾਸ ਪਾਸਪੋਰਟ ਕੀਤਾ ਜਾਰੀ
Wednesday, Oct 24, 2018 - 01:57 AM (IST)

ਐਮਸਟਰਡਮ — ਨੀਦਰਲੈਂਡਸ ਨੇ ਇਕ ਇਤਿਹਾਸਕ ਕਦਮ ਚੁੱਕਦੇ ਹੋਏ ਆਪਣੇ ਨਾਗਰਿਕਾਂ ਲਈ ਜ਼ੇਂਡਰ ਨਿਊਟਰਲ ਪਾਸਪੋਰਟ ਜਾਰੀ ਕੀਤਾ ਹੈ। ਜ਼ੇਂਡਰ ਆਧਾਰਿਤ ਪਾਸਪੋਰਟ ਨੂੰ ਖਤਮ ਕਰਨ ਵਾਲਾ ਨੀਦਰਲੈਂਡਸ ਪਹਿਲਾਂ ਦੇਸ਼ ਬਣ ਗਿਆ ਹੈ ਮਤਲਬ ਇਹ ਕਿ ਜ਼ੇਂਡਰ ਦੇ ਆਧਾਰ 'ਤੇ ਪਾਸਪੋਰਟ 'ਚ ਭੇਦਭਾਵ ਨਹੀਂ ਹੋਵੇਗਾ। ਇਸ ਸਾਲ ਦੀ ਸ਼ੁਰੂਆਤ 'ਚ ਨੀਦਰਲੈਂਡਸ ਦੀ ਇਕ ਅਦਾਲਤ ਨੇ ਆਪਣੇ ਇਕ ਆਦੇਸ਼ 'ਚ ਆਖਿਆ ਸੀ ਕਿ ਔਰਤ ਅਤੇ ਮਰਦ ਨਹੀਂ ਹੈ ਅਤੇ ਜਿਹੜਾ ਥਰਡ ਜ਼ੇਂਡਰ ਹੈ ਉਸ ਨੂੰ ਵੀ ਦੇਸ਼ ਦੀ ਨਾਗਰਿਕਤਾ ਦੇ ਰੂਪ 'ਚ ਪਛਾਣ ਮਿਲਣੀ ਚਾਹੀਦੀ ਹੈ।
ਨੀਦਰਲੈਂਡਸ 'ਚ ਪਹਿਲਾ ਜ਼ੇਂਡਰ ਨਿਊਟਰਲ ਪਾਸਪੋਰਟ 57 ਸਾਲਾ ਲਿਓਨ ਜੀਗਰਸ ਨੂੰ ਦਿੱਤਾ ਗਿਆ। ਉਨ੍ਹਾਂ ਦੇ ਪਾਸਪੋਰਟ 'ਚ ਹੁਣ ਜ਼ੇਂਡਰ ਦੇ ਅੱਗੇ ਐਮ (ਮੇਲ) ਜਾਂ ਐਫ (ਫੀਮੇਲ) ਦੀ ਬਜਾਏ ਹੁਣ 'ਐਕਸ' ਦਾ ਨਿਸ਼ਾਨ ਹੈ, ਜਿਹੜਾ ਉਨ੍ਹਾਂ ਦੇ ਲਿੰਗ ਨਿਰਧਾਰਨ ਦੇ ਰੂਪ 'ਚ ਹੈ। ਜੀਗਰਸ ਨੀਦਰਲੈਂਡਸ ਦੀ ਇਕ ਸਾਬਕਾ ਐਥਲੀਟ ਹੈ, ਜੋ ਹੁਣ ਨਰਸ ਦੇ ਰੂਪ 'ਚ ਕੰਮ ਕਰ ਰਹੀ ਹੈ। ਜੀਗਰਸ ਦੇ ਜਨਮ ਸਰਟੀਫਿਕੇਟ 'ਤੇ ਜ਼ੇਂਡਰ 'ਚ ਮੇਲ ਹੈ।
ਯੂ. ਕੇ. ਇੰਡੀਪੈਂਡੇਂਟ ਦੀ ਖਬਰ ਮੁਤਾਬਕ ਆਪਣੇ ਜਵਾਨੀ ਅਵਸਥਾ ਦੌਰਾਨ ਹੀ ਉਸ ਨੇ ਤੁਹਾਨੂੰ ਮਰਦ ਦੇ ਰੂਪ 'ਚ ਮਹਿਸੂਸ ਨਹੀਂ ਕੀਤਾ, ਜਿਸ ਤੋਂ ਬਾਅਦ 'ਚ ਸਰਜਰੀ ਤੋਂ 2001 'ਚ ਮਹਿਲਾ ਬਣ ਗਈ। ਹਾਲਾਂਕਿ ਜੀਗਰਸ ਫਿਲਹਾਲ ਇੰਟਰਸੈਕਸ ਦੇ ਰੂਪ ਪਛਾਣੀ ਜਾਂਦੀ ਹੈ ਅਤੇ ਜੂਨ 'ਚ ਨਾ ਤਾਂ ਮਰਦ ਅਤੇ ਨਾ ਹੀ ਔਰਤ ਦੇ ਰੂਪ 'ਚ ਖੁਦ ਨੂੰ ਮਹਿਸੂਸ ਕੀਤਾ। ਜੀਗਰਸ ਨੇ ਮਈ 'ਚ ਇੰਟਰਸੈਕਸ 'ਚ ਰਜਿਸਟਰੇਸ਼ਨ ਕਰਨ ਲਈ ਇਕ ਇਤਿਹਾਸਕ ਮੁਕੱਦਮਾ ਜਿੱਤਿਆ ਸੀ, ਜਿੱਥੇ ਜੱਜਾਂ ਨੇ ਫੈਸਲਾ ਕੀਤਾ ਸੀ ਕਿ ਰਜਿਸਟਰੇਸ਼ਨ ਨੂੰ ਰੋਕਣ ਨਾਲ ਜ਼ੇਂਡਰ ਨਿਊਟਰਲ 'ਨਿੱਜੀ ਜ਼ਿੰਦਗੀ, ਆਤਮ-ਨਿਰਭਰਤਾ ਅਤੇ ਨਿੱਜੀ ਖੁਦਮੁਖਤਿਆਰੀ ਦਾ ਉਲੰਘਣ ਹੁੰਦਾ ਹੈ।