ਨੀਦਰਲੈਂਡ ਦੇ ਅਰਨਹੇਮ ਸ਼ਹਿਰ ਨੇ ਚੀਨ ਦੇ ਵੁਹਾਨ ਸ਼ਹਿਰ ਨਾਲ ਤੋੜਿਆ ਰਿਸ਼ਤਾ

Friday, Jul 23, 2021 - 04:55 PM (IST)

ਨੀਦਰਲੈਂਡ ਦੇ ਅਰਨਹੇਮ ਸ਼ਹਿਰ ਨੇ ਚੀਨ ਦੇ ਵੁਹਾਨ ਸ਼ਹਿਰ ਨਾਲ ਤੋੜਿਆ ਰਿਸ਼ਤਾ

ਐਮਸਟਰਡਮ (ਬਿਊਰੋ): ਉਇਗਰ ਮੁਸਲਮਾਨਾਂ ਦੇ ਮੁੱਦੇ 'ਤੇ ਚੀਨ ਨੂੰ ਕਾਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਨੀਦਰਲੈਂਡ ਦੇ ਅਰਨਹੇਮ ਸ਼ਹਿਰ ਨੇ ਚੀਨ ਦੇ ਵੁਹਾਨ ਸ਼ਹਿਰ ਨਾਲ ਸਹਿਯੋਗ ਦਾ ਰਿਸ਼ਤਾ ਤੋੜ ਦਿੱਤਾ ਹੈ। ਚੀਨ ਦੇ ਬੰਦਰਗਾਹ ਸ਼ਹਿਰ ਵੁਹਾਨ ਨਾਲ ਸੰਬੰਧ ਤੋੜਨ ਦਾ ਕਾਰਨ ਉਇਗਰ ਮੁਸਲਮਾਨਾਂ ਦੇ ਕਤਲੇਆਮ ਕੀਤਾ ਜਾਣਾ ਹੈ ।

ਐੱਨ.ਐੱਲ. ਟਾਈਮਜ਼ ਮੁਤਾਬਕ ਇਕ ਹੈਰਾਨ ਕਰਨ ਵਾਲੇ ਫ਼ੈਸਲੇ ਵਿਚ ਅਰਨਹੇਮ ਦੀ ਨਗਰ ਪਰੀਸ਼ਦ ਨੇ ਬਹੁਮਤ ਨਾਲ ਮੇਅਰ ਦੀ ਉਸ ਯੋਜਨਾ ਖ਼ਿਲਾਫ਼ ਵੋਟਿੰਗ ਕੀਤੀ, ਜਿਸ ਵਿਚ ਯੋਜਨਾਬੱਧ ਢੰਗ ਨਾਲ ਵੁਹਾਨ ਨਾਲ ਉਸ ਦੇ ਸੰਬੰਧਾਂ ਨੂੰ ਜਾਰੀ ਰੱਖਿਆ ਜਾਣਾ ਸੀ। ਨੀਦਰਲੈਂਡ ਨੇ ਕਈ ਪ੍ਰਮੱਖ ਰਾਜਨੀਤਕ ਦਲਾਂ ਨੇ ਤੁਰੰਤ ਪ੍ਰਭਾਵ ਨਾਲ ਇਹਨਾਂ ਸੰਬੰਧਾਂ ਨੂੰ ਤੋੜਨ 'ਤੇ ਜ਼ੋਰ ਦਿੱਤਾ। ਚਰਚਾ ਦੌਰਨ ਰਾਜਨੀਤਕ ਦਲਾਂ ਨੇ ਕਿਹਾ ਕਿ ਚੀਨ ਵਿਚ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਖੂਨੀ ਖੇਡ, 100 ਅਫਗਾਨ ਨਾਗਰਿਕਾਂ ਨੂੰ ਉਤਾਰਿਆ ਮੌਤ ਦੇ ਘਾਟ

ਚੀਨ ਵਿਚ ਉਇਗਰ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਭਾਈਚਾਰਿਆਂ ਦੀ ਸਥਿਤੀ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਇਹਨਾਂ ਹਾਲਾਤ ਵਿਚ ਚੀਨ ਦੇ ਸ਼ਹਿਰਾਂ ਨਾਲ ਸੰਬੰਧ ਰੱਖਣਾ ਅਨੈਤਿਕ ਹੋਵੇਗਾ। ਸੰਸਦ ਦੇ ਹੇਠਲੇ ਸਦਨ ਵਿਚ ਵੀ ਚੀਨ ਦੇ ਉਇਗਰ ਲੋਕਾਂ ਨਾਲ ਅੱਤਿਆਚਾਰ ਨੂੰ ਕਤਲੇਆਮ ਕਿਹਾ ਗਿਆ ਹੈ। ਨੀਦਰਲੈਂਡ ਦੇ 50 ਤੋਂ ਵੱਧ ਸਾਂਸਦਾਂ ਨੇ ਡੈਮੋਕ੍ਰੈਟ ਪ੍ਰਸਤਾਵਾਂ ਨੂੰ ਪੂਰਾ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ -9 ਚੀਨੀ ਇੰਜੀਨੀਅਰਾਂ ਦੀ ਮੌਤ ਨਾਲ ਨਾਰਾਜ਼ ਚੀਨ ਨੇ ਕਈ ਪ੍ਰਾਜੈਕਟਾਂ 'ਤੇ ਰੋਕਿਆ ਕੰਮ


author

Vandana

Content Editor

Related News