ਨੀਦਰਲੈਂਡ ''ਚ ਚਾਕੂ ਹਮਲੇ ਦੌਰਾਨ ਇਕ ਦੀ ਮੌਤ, ਸ਼ੱਕੀ ਨੇ ਹਮਲੇ ਮਗਰੋਂ ਲਾਇਆ ''ਅੱਲ੍ਹਾ-ਹੂ-ਅਕਬਰ'' ਦਾ ਨਾਅਰਾ

Friday, Sep 20, 2024 - 03:54 PM (IST)

ਨੀਦਰਲੈਂਡ ''ਚ ਚਾਕੂ ਹਮਲੇ ਦੌਰਾਨ ਇਕ ਦੀ ਮੌਤ, ਸ਼ੱਕੀ ਨੇ ਹਮਲੇ ਮਗਰੋਂ ਲਾਇਆ ''ਅੱਲ੍ਹਾ-ਹੂ-ਅਕਬਰ'' ਦਾ ਨਾਅਰਾ

ਹੇਗ : ਨੀਦਰਲੈਂਡਜ਼ ਦੇ ਰੋਟਰਡੈਮ ਵਿਚ ਇਰਾਸਮਸ ਬ੍ਰਿਜ ਨੇੜੇ ਚਾਕੂ ਮਾਰਨ ਦੀ ਘਟਨਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਿਨਹੂਆ ਸਮਾਚਾਰ ਏਜੰਸੀ ਨੇ ਡੱਚ ਰਾਸ਼ਟਰੀ ਪ੍ਰਸਾਰਕ NOS ਅਤੇ ਅਖਬਾਰ ਡੀ ਟੈਲੀਗਰਾਫ ਦੇ ਹਵਾਲੇ ਨਾਲ ਦੱਸਿਆ ਕਿ ਗਵਾਹਾਂ ਨੇ ਪੁਲਸ ਨੂੰ ਦੱਸਿਆ ਕਿ ਸ਼ੱਕੀ ਨੇ ਜ਼ੋਰ ਨਾਲ 'ਅੱਲ੍ਹਾ-ਹੂ-ਅਕਬਰ' ਕਿਹਾ ਜਦੋਂ ਲੋਕਾਂ ਨੇ ਅਖੀਰ ਵਿਚ ਉਸ ਨੂੰ ਕਾਬੂ ਕੀਤਾ ਤੇ ਉਸ ਨੂੰ ਇਕ ਹੋਰ ਜ਼ਖਮੀ ਦੇ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। 

ਪੁਲਸ ਨੇ ਦੱਸਿਆ ਸ਼ੱਕੀ ਤੇ ਪੀੜਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਹੈ। ਪੁਲਸ ਨੇ ਪੀੜਤਾਂ ਜਾਂ ਸ਼ੱਕੀ ਦੀ ਪਛਾਣ ਦਾ ਅਜੇ ਖੁਲਾਸਾ ਨਹੀਂ ਕੀਤਾ। ਵੀਰਵਾਰ ਨੂੰ ਵਾਪਰੀ ਘਟਨਾ ਨੇੜੇ ਦੇ ਪਾਰਕਿੰਗ ਗੈਰੇਜ ਤੋਂ ਸ਼ੁਰੂ ਹੋਈ ਮੰਨੀ ਜਾ ਰਹੀ ਸੀ, ਜਿੱਥੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਛੁਰਾਬਾਜ਼ ਫਿਰ ਉੱਪਰ ਗਿਆ ਅਤੇ ਉੱਥੇ ਇੱਕ ਦੂਜੇ ਵਿਅਕਤੀ ਨੂੰ ਸ਼ਿਕਾਰ ਬਣਾਇਆ, ਜੋ ਬਚ ਨਹੀਂ ਸਕਿਆ। ਗਵਾਹਾਂ ਨੇ ਕਿਹਾ ਕਿ ਵਿਅਕਤੀ, ਜਿਸ ਨੇ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ ਸੀ ਉਹ ਨਿਸ਼ਚਿਤ ਤੌਰ 'ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸ਼ਿਕਾਰ ਬਣਾਉਣ ਦਾ ਇਰਾਦਾ ਰੱਖਦਾ ਸੀ। ਪੁਲ ਦੇ ਹੇਠਾਂ ਪੜ੍ਹਾ ਰਹੇ ਇੱਕ ਸਪੋਰਟਸ ਇੰਸਟ੍ਰਕਟਰ ਨੇ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਕਾਤਲ ਨੂੰ ਕਾਬੂ ਕਰ ਲਿਆ।


author

Baljit Singh

Content Editor

Related News