UAE ਦਾ ਦੌਰਾ ਕਰਨ ਵਾਲੇ ਪਹਿਲੇ ਇਜ਼ਰਾਈਲੀ ਨੇਤਾ ਹੋਣਗੇ ਨੇਤਨਯਾਹੂ

Friday, Mar 12, 2021 - 12:30 AM (IST)

ਤੇਲ ਅਵੀਵ-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀਰਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦਾ ਦੌਰਾ ਕਰਨਗੇ। ਕਿਸੇ ਇਜ਼ਰਾਈਲੀ ਨੇਤਾ ਦਾ ਇਹ ਪਹਿਲਾਂ ਯੂ.ਏ.ਈ. ਦਾ ਦੌਰਾ ਹੋਵੇਗਾ। ਇਜ਼ਰਾਈਲ ਅਤੇ ਯੂ.ਏ.ਈ. ਦਰਮਿਆਨ ਪਿਛਲੇ ਸਾਲ ਅਗਸਤ 'ਚ ਇਕ ਇਤਿਹਾਸਕ ਸਮਝੌਤਾ ਹੋਇਆ ਸੀ ਜਿਸ 'ਚ ਦੋਵਾਂ ਦੇਸ਼ਾਂ ਨੇ ਪੂਰੀ ਤਰ੍ਹਾਂ ਨਾਲ ਸਿਆਸੀ ਸੰਬੰਧਾਂ ਨੂੰ ਬਹਾਲ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ ਸੀ।

ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਫੋਰਸਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ, 10 ਹੋਰ ਲੋਕਾਂ ਦੀ ਹੋਈ ਮੌਤ

ਪਿਛਲੇ ਤਿੰਨ ਦਹਾਕਿਆਂ ਦੌਰਾਨ ਇਜ਼ਰਾਈਲ ਨਾਲ ਕੂਟਨੀਤਕ ਸੰਬੰਧਾਂ ਨੂੰ ਬਹਾਲ ਕਰਨ ਦਾ ਐਲਾਨ ਕਰਨ ਵਾਲਾ ਯੂ.ਏ.ਈ. ਤੀਸਰਾ ਦੇਸ਼ ਹੈ। ਨੇਤਨਯਾਹੂ ਦਾ ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦ ਇਜ਼ਰਾਈਲ 'ਚ ਸਿਰਫ ਦੋ ਹਫਤੇ ਬਾਅਦ ਹੀ ਚੋਣਾਂ ਹੋਣੀਆਂ ਹਨ। ਇਜ਼ਰਾਈਲ 'ਚ ਦੋ ਸਾਲ ਦੇ ਅੰਦਰ ਇਹ ਚੌਥੀ ਵਾਰ ਚੋਣਾਂ ਹੋਣਗੀਆਂ। ਜ਼ਿਕਰਯੋਗ ਹੈ ਕਿ 2020 'ਚ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਕਾਰਣ ਇਜ਼ਰਾਈਲ ਅਤੇ ਯੂ.ਏ.ਈ. ਦਰਮਿਆਨ ਇਕ ਸ਼ਾਂਤੀ ਸਮਝੌਤਾ ਹੋਇਆ ਸੀ ਜਿਸ 'ਚ ਦੋਵਾਂ ਦੇਸ਼ਾਂ ਨੇ ਪੂਰੀ ਤਰ੍ਹਾਂ ਕੂਟਨੀਤਕ ਸੰਬੰਧਾਂ ਨੂੰ ਬਹਾਲ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ ਸੀ।

ਇਹ ਵੀ ਪੜ੍ਹੋ -ਭਾਰਤ ਵਿਰੁੱਧ ਸਾਜਿਸ਼ ਰਚਣ ਵਾਲੇ ਇਨ੍ਹਾਂ ਦੋ ਦੇਸ਼ਾਂ ਨੂੰ ਅਮਰੀਕਾ ਨੇ ਦਿੱਤਾ ਵੱਡਾ ਝਟਕਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News