ਨੇਤਨਯਾਹੂ ਦਾ ਵੱਡਾ ਬਿਆਨ- ਹਮਾਸ ਖ਼ਿਲਾਫ਼ ਜੰਗ ‘ਕਈ ਮਹੀਨਿਆਂ ਤੱਕ'' ਚੱਲੇਗੀ

Monday, Jan 01, 2024 - 10:29 AM (IST)

ਨੇਤਨਯਾਹੂ ਦਾ ਵੱਡਾ ਬਿਆਨ- ਹਮਾਸ ਖ਼ਿਲਾਫ਼ ਜੰਗ ‘ਕਈ ਮਹੀਨਿਆਂ ਤੱਕ'' ਚੱਲੇਗੀ

ਗਾਜ਼ਾ ਪੱਟੀ (ਭਾਸ਼ਾ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ਵਿਚ ਹਮਾਸ ਖ਼ਿਲਾਫ਼ ਇਜ਼ਰਾਈਲ ਦੀ ਜੰਗ ‘ਅਜੇ ਕਈ ਮਹੀਨਿਆਂ ਤੱਕ' ਜਾਰੀ ਰਹੇਗੀ। ਨੇਤਨਯਾਹੂ ਦੇ ਇਸ ਐਲਾਨ ਨੇ ਸੰਕੇਤ ਦਿੱਤਾ ਹੈ ਕਿ ਉਹ ਜੰਗ ਕਾਰਨ ਆਮ ਨਾਗਰਿਕਾਂ ਦੀਆਂ ਮੌਤਾਂ ਦੀ ਵਧਦੀ ਗਿਣਤੀ, ਭੋਜਨ ਦੀ ਗੰਭੀਰ ਘਾਟ ਅਤੇ ਲੋਕਾਂ ਦੇ ਵੱਡੇ ਪੱਧਰ ’ਤੇ ਉਜਾੜੇ ਵਿਚਕਾਰ ਜੰਗਬੰਦੀ ਦੀ ਅੰਤਰਰਾਸ਼ਟਰੀ ਮੰਗ ਨਹੀਂ ਮੰਨਣਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਆਪਣੇ ਪ੍ਰਸ਼ਾਸਨ ਨੂੰ ਲਗਾਤਾਰ ਸਮਰਥਨ ਦੇਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਧੰਨਵਾਦ ਕੀਤਾ। ਬਾਈਡੇਨ ਪ੍ਰਸ਼ਾਸਨ ਨੇ ਇਸ ਮਹੀਨੇ ਦੂਜੀ ਵਾਰ ਇਜ਼ਰਾਈਲ ਨੂੰ ਐਮਰਜੈਂਸੀ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਉਸ ਮਤੇ 'ਤੇ ਵੀ ਰੋਕ ਲਗਾਈ ਜਿਸ ਵਿਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ: ਕਿਮ ਜੋਂਗ ਉਨ ਨੇ ਅਮਰੀਕਾ, ਦੱਖਣੀ ਕੋਰੀਆ ਨੂੰ ਲੈ ਕੇ ਆਖੀ ਵੱਡੀ ਗੱਲ, ਫ਼ੌਜ ਨੂੰ ਦਿੱਤਾ ਇਹ ਹੁਕਮ

ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਸਮੇਂ ਜੰਗ ਨੂੰ ਖ਼ਤਮ ਕਰਨਾ ਹਮਾਸ ਦੀ ਜਿੱਤ ਹੋਵੇਗੀ। ਉਥੇ ਹੀ ਬਾਈਡੇਨ ਪ੍ਰਸ਼ਾਸਨ ਵੀ ਇਹੀ ਮੰਨਦਾ ਹੈ, ਹਾਲਾਂਕਿ ਉਸ ਨੇ ਲਗਾਤਾਰ ਇਜ਼ਰਾਈਲ ਨੂੰ ਅਜਿਹੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ, ਜਿਸ ਨਾਲ ਫਿਲਸਤੀਨੀ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਹੋਵੇ। ਨੇਤਨਯਾਹੂ ਨੇ ਆਪਣੇ ਟੈਲੀਵਿਜ਼ਨ ਸੰਬੋਧਨ ’ਚ ਕਿਹਾ, ‘ਜਿਵੇਂ ਕਿ ਚੀਫ ਆਫ ਸਟਾਫ ਨੇ ਇਸ ਹਫ਼ਤੇ ਕਿਹਾ ਸੀ ਕਿ ਜੰਗ ਅਜੇ ਕਈ ਮਹੀਨਿਆਂ ਤੱਕ ਚੱਲੇਗੀ। ਮੇਰੀ ਨੀਤੀ ਸਪਸ਼ਟ ਹੈ। ਅਸੀਂ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਅਸੀਂ ਜੰਗ ਦੇ ਲੋੜੀਂਦੇ ਨਤੀਜੇ ਪ੍ਰਾਪਤ ਨਹੀਂ ਕਰ ਲੈਂਦੇ। ਇਸ ਵਿਚ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਹਮਾਸ ਦਾ ਖਾਤਮਾ ਅਤੇ ਸਾਰੇ ਬੰਦੀਆਂ ਦੀ ਰਿਹਾਈ ਹੈ। ਗਾਜ਼ਾ ਵਿਚ ਹਮਾਸ ਦੇ ਕਬਜ਼ੇ ’ਚ ਅਜੇ ਵੀ 120 ਤੋਂ ਵੱਧ ਬੰਦੀ ਹਨ।

ਇਹ ਵੀ ਪੜ੍ਹੋ: ਦੁਬਈ ਦਾ 75 ਸਾਲ ਪੁਰਾਣਾ ਸ਼ਿਵ ਮੰਦਰ 3 ਜਨਵਰੀ ਤੋਂ ਹੋਵੇਗਾ ਬੰਦ, ਭਾਰਤੀਆਂ ਨੇ ਪ੍ਰਗਟਾਈ ਨਾਰਾਜ਼ਗੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News