ਜੇਲ੍ਹ ਜਾਣ ਤੋਂ ਬਚਣ ਲਈ ਨੇਤਨਯਾਹੂ ਨੇ ਖੇਡਿਆ ਵੱਡਾ ਦਾਅ ! ਗਾਦੀ ਨੂੰ ਦਿੱਤਾ ''ਮਿਲ ਕੇ ਸਰਕਾਰ'' ਬਣਾਉਣ ਦਾ ਸੱਦਾ

Monday, Nov 16, 2026 - 04:28 PM (IST)

ਜੇਲ੍ਹ ਜਾਣ ਤੋਂ ਬਚਣ ਲਈ ਨੇਤਨਯਾਹੂ ਨੇ ਖੇਡਿਆ ਵੱਡਾ ਦਾਅ ! ਗਾਦੀ ਨੂੰ ਦਿੱਤਾ ''ਮਿਲ ਕੇ ਸਰਕਾਰ'' ਬਣਾਉਣ ਦਾ ਸੱਦਾ

ਇੰਟਰਨੈਸ਼ਨਲ ਡੈਸਕ- ਇਜ਼ਰਾਈਲੀ ਚੋਣਾਂ 'ਚ ਬਹੁਮਤ ਗੁਆਉਣ ਤੋਂ ਬਾਅਦ ਸੱਤਾ ਗੁਆਉਣ ਅਤੇ ਭ੍ਰਿਸ਼ਟਾਚਾਰ ਤੇ ਜੰਗੀ ਅਪਰਾਧਾਂ ਦੇ ਮਾਮਲਿਆਂ 'ਚ ਜੇਲ੍ਹ ਜਾਣ ਦੇ ਵਧਦੇ ਖ਼ਤਰਿਆਂ ਵਿਚਾਲੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਨਵਾਂ ਸਿਆਸੀ ਦਾਅ ਖੇਡਿਆ ਹੈ। ਉਨ੍ਹਾਂ ਨੇ ਰਾਸ਼ਟਰਪਤੀ ਵੱਲੋਂ ਸਰਕਾਰ ਬਣਾਉਣ ਦਾ ਸੱਦਾ ਪ੍ਰਾਪਤ ਕਰ ਚੁੱਕੇ ਵਿਰੋਧੀ ਧਿਰ ਦੇ ਆਗੂ ਗਾਦੀ ਆਈਜ਼ਨਕੋਟ ਨੂੰ ਬਿਨਾਂ ਕਿਸੇ ਸ਼ਰਤ 'ਰਾਸ਼ਟਰੀ ਏਕਤਾ ਸਰਕਾਰ' ਬਣਾਉਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਆਈਜ਼ਨਕੋਟ ਨੇ ਸਿਆਸੀ ਡਰਾਮਾ ਕਰਾਰ ਦਿੰਦਿਆਂ ਸਿਰੇ ਤੋਂ ਖਾਰਜ ਕਰ ਦਿੱਤਾ ਹੈ। 

ਨੇਤਨਯਾਹੂ ਨੇ ਪਹਿਲੀ ਵਾਰ ਖ਼ੁਦ ਪ੍ਰਧਾਨ ਮੰਤਰੀ ਬਣਨ ਦੀ ਸ਼ਰਤ ਛੱਡਦਿਆਂ ਕਿਹਾ ਕਿ ਲਿਕੁਡ ਪਾਰਟੀ ਸਰਕਾਰ 'ਚ ਸ਼ਾਮਲ ਹੋਣ ਲਈ ਤਿਆਰ ਹੈ। ਹਾਲਾਂਕਿ, ਆਈਜ਼ਨਕੋਟ ਨੇ ਸਪੱਸ਼ਟ ਕੀਤਾ ਕਿ ਨੇਤਨਯਾਹੂ ਹੁਣ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ। ਸੱਤਾ ਜਾਂਦੇ ਹੀ ਨੇਤਨਯਾਹੂ ਖ਼ਿਲਾਫ਼ ਭ੍ਰਿਸ਼ਟਾਚਾਰ, ਅੰਤਰਰਾਸ਼ਟਰੀ ਅਪਰਾਧ ਅਦਾਲਤ (ICC) ਦੇ ਗ੍ਰਿਫ਼ਤਾਰੀ ਵਾਰੰਟ, ਜਿਸ 'ਚ 30 ਸਾਲ ਜਾਂ ਉਮਰ ਕੈਦ ਸੰਭਵ ਹੈ, ਪਣਡੁੱਬੀ ਖ਼ਰੀਦ ਘੁਟਾਲੇ, ਕਤਰਗੇਟ ਅਤੇ 7 ਅਕਤੂਬਰ ਦੇ ਹਮਲੇ ਦੀ ਜਾਂਚ ਦਾ ਸ਼ਿਕੰਜਾ ਤੇਜ਼ ਹੋ ਜਾਵੇਗਾ। ਇਸ ਤੋਂ ਇਲਾਵਾ ਨਿਆਂ ਮੰਤਰਾਲੇ ਨੇ ਵੀ ਬਿਨਾਂ ਦੋਸ਼ ਕਬੂਲੇ ਰਾਸ਼ਟਰਪਤੀ ਤੋਂ ਮੁਆਫ਼ੀ ਦੀ ਸਿਫ਼ਾਰਸ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਇਰਾਨ 'ਤੇ ਮੁੜ ਹਮਲਾ ਕਰਨ ਦੀ ਤਿਆਰੀ 'ਚ ਅਮਰੀਕਾ ? ਪਹੁੰਚ ਗਿਆ US ਨੇਵੀ ਦਾ ਤੀਜਾ ਏਅਰਕ੍ਰਾਫਟ

ਰਿਪੋਰਟਾਂ ਅਨੁਸਾਰ, ਨੇਤਨਯਾਹੂ ਇਰਾਨ ਦੇ ਖ਼ਤਰੇ ਦਾ ਹਵਾਲਾ ਦੇ ਕੇ ਮੁੜ ਹਮਲੇ ਦੀ ਯੋਜਨਾ ਬਣਾ ਰਹੇ ਹਨ, ਹਾਲਾਂਕਿ ਇਜ਼ਰਾਈਲੀ ਫ਼ੌਜ ਮੁਖੀ ਇਯਾਲ ਜ਼ਮੀਰ ਫਿਲਹਾਲ ਇਸ ਨੂੰ ਜ਼ਰੂਰੀ ਨਹੀਂ ਮੰਨਦੇ। ਆਈਜ਼ਨਕੋਟ ਨੇ ਵੀ ਕਾਰਜਕਾਰੀ ਸਰਕਾਰ ਨੂੰ ਗੈਰ-ਜ਼ਰੂਰੀ ਫ਼ੌਜੀ ਕਾਰਵਾਈ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News