ਇਰਾਨ ''ਤੇ ਮੁੜ ਹਮਲਾ ਕਰਨ ਦੀ ਤਿਆਰੀ ''ਚ ਅਮਰੀਕਾ ? ਪਹੁੰਚ ਗਿਆ US ਨੇਵੀ ਦਾ ਤੀਜਾ ਏਅਰਕ੍ਰਾਫਟ
Monday, Nov 16, 2026 - 02:34 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ ਇਰਾਨ ਵਿਚਾਲੇ ਚੱਲ ਰਹੀ ਜੰਗ ਨੂੰ 7 ਮਹੀਨੇ ਹੋ ਗਏ ਹਨ। ਇਸੇ ਦੌਰਾਨ ਅਮਰੀਕਾ ਨੇ ਮਿਡਲ ਈਸਟ 'ਚ ਆਪਣੀ ਮੌਜੂਦਗੀ ਇਕ ਵਾਰ ਫ਼ਿਰ ਵਧਾ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਅਮਰੀਕੀ ਨੇਵੀ ਦਾ ਤੀਜਾ ਏਅਰਕ੍ਰਾਫਟ ਕੈਰੀਅਰ 'ਯੂ.ਐੱਸ.ਐੱਸ. ਥੀਓਡੋਰ ਰੂਜ਼ਵੈਲਟ' ਐਤਵਾਰ ਨੂੰ ਅਮਰੀਕੀ ਸੈਂਟਰਲ ਕਮਾਂਡ ਦੇ ਖੇਤਰ 'ਚ ਪਹੁੰਚ ਗਿਆ ਹੈ, ਜਿਸ ਕਾਰਨ ਇਲਾਕੇ 'ਚ ਹਮਲਿਆਂ ਦਾ ਖ਼ਤਰਾ ਇਕ ਵਾਰ ਫਿਰ ਤੋਂ ਪੈਦਾ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਖੇਤਰ 'ਚ ਪਹਿਲਾਂ ਤੋਂ ਹੀ USS ਜਾਰਜ ਐੱਚ.ਡਬਲਯੂ. ਬੁਸ਼ ਅਤੇ USS ਜਾਰਜ ਵਾਸ਼ਿੰਗਟਨ ਦੇ ਨਾਲ-ਨਾਲ USS ਬੌਕਸਰ ਐਂਫੀਬੀਅਸ ਰੈਡੀਨੈੱਸ ਗਰੁੱਪ ਮੌਜੂਦ ਹਨ। ਹੁਣ USS ਰੂਜ਼ਵੈਲਟ ਦੇ ਪਹੁੰਚਣ ਨਾਲ ਇੱਥੇ 3 ਕੈਰੀਅਰ ਸਟ੍ਰਾਈਕ ਗਰੁੱਪ ਤਾਇਨਾਤ ਹੋ ਗਏ ਹਨ।
ਇਹ ਵੀ ਫੜ੍ਹੋ- 'ਸੁਪਰ' ਪਾਵਰਾਂ ਦੀ ਇਤਿਹਾਸਕ ਮੀਟਿੰਗ ! ਪਰਮਾਣੂ ਹਥਿਆਰਾਂ ਬਾਰੇ ਲਿਆ ਜਾ ਸਕਦੈ ਵੱਡਾ ਫ਼ੈਸਲਾ
ਇਸ ਤਾਇਨਾਤੀ ਨਾਲ ਮਿਡਲ ਈਸਟ 'ਚ ਅਮਰੀਕੀ ਜਲ ਸੈਨਾ ਦੇ 20,000 ਤੋਂ ਵੱਧ ਸੇਲਰ, ਮਰੀਨ ਜਵਾਨ ਅਤੇ ਸੈਂਕੜੇ ਲੜਾਕੂ ਜਹਾਜ਼ ਇਕੱਠੇ ਹੋ ਗਏ ਹਨ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ 2003 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਨੇ ਇਸ ਖੇਤਰ 'ਚ 3 ਏਅਰਕ੍ਰਾਫਟ ਕੈਰੀਅਰ ਤਾਇਨਾਤ ਕੀਤੇ ਸਨ।
ਜ਼ਿਕਰਯੋਗ ਹੈ ਕਿ ਇਹ ਫ਼ੌਜੀ ਤਾਇਨਾਤੀ ਅਜਿਹੇ ਸਮੇਂ ਹੋਈ ਹੈ ਜਦੋਂ ਇਰਾਨ ਨਾਲ ਜੰਗ 7ਵੇਂ ਮਹੀਨੇ ਤੋਂ ਵੀ ਅੱਗੇ ਵਧ ਚੁੱਕੀ ਹੈ ਅਤੇ ਹੋਰਮੁਜ਼ 'ਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਸੁਰੱਖਿਆ ਨੂੰ ਲੈ ਕੇ ਤਣਾਅ ਸਿਖ਼ਰ 'ਤੇ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਤਾਇਨਾਤੀ ਦਾ ਮਿਡਲ ਈਸਟ 'ਚ ਜਾਰੀ ਤਣਾਅ 'ਤੇ ਕੀ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ- ਡੋਨਬਾਸ ਛੱਡ NATO ਦੀ ਮੈਂਬਰਸ਼ਿਪ ਲਵੇਗਾ ਯੂਕ੍ਰੇਨ ! ਜ਼ੇਲੇਂਸਕੀ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
