ਹਾਰਵਰਡ ਦੇ ਚੋਟੀ ਦੇ ਪ੍ਰੋਫੈਸਰ ਲੀਊ ਜੂਨ ਨੇ ਅਮਰੀਕਾ ਛੱਡ ਚੀਨ 'ਚ ਸੰਭਾਲੀ ਕਮਾਨ

Monday, Nov 16, 2026 - 03:33 PM (IST)

ਹਾਰਵਰਡ ਦੇ ਚੋਟੀ ਦੇ ਪ੍ਰੋਫੈਸਰ ਲੀਊ ਜੂਨ ਨੇ ਅਮਰੀਕਾ ਛੱਡ ਚੀਨ 'ਚ ਸੰਭਾਲੀ ਕਮਾਨ

ਇੰਟਰਨੈਸ਼ਨਲ ਡੈਸਕ: ਇੱਕ ਸਾਲ ਪਹਿਲਾਂ ਤੱਕ ਅਮਰੀਕਾ ਦੀ ਵੱਕਾਰੀ ਹਾਰਵਰਡ ਯੂਨੀਵਰਸਿਟੀ ਵਿੱਚ ਟੈਨਿਓਰਡ (ਪੱਕੇ) ਪ੍ਰੋਫੈਸਰ ਰਹੇ ਡਾ. ਲੀਊ ਜੂਨ ਅਮਰੀਕਾ ਛੱਡ ਕੇ ਚੀਨ ਵਾਪਸ ਪਰਤ ਆਏ ਹਨ। ਲੀਊ ਜੂਨ ਅਮਰੀਕਾ ਦੀ ਸਭ ਤੋਂ ਪ੍ਰਮੁੱਖ ਅਕਾਦਮਿਕ ਸੰਸਥਾ 'ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼' ਦੇ ਨਵੇਂ ਚੁਣੇ ਗਏ ਮੈਂਬਰ ਵੀ ਸਨ। ਹੁਣ ਉਹ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਰਹਿ ਰਹੇ ਹਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮਾਤਾ ਸੰਸਥਾ 'ਤਸਿੰਘੁਆ ਯੂਨੀਵਰਸਿਟੀ'ਵਿੱਚ ਨਵੇਂ ਬਣੇ ਅੰਕੜਾ ਵਿਗਿਆਨ ਵਿਭਾਗ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-  ਹੈਂ..! ਇਸ ਪਰਿਵਾਰ 'ਚ 118 ਸਾਲਾਂ ਤੋਂ ਇਕੋ ਤਾਰੀਖ਼ 'ਤੇ ਪੈਦਾ ਹੋ ਰਹੇ ਬੱਚੇ ; ਬਣ ਗਿਆ ਵਰਲਡ ਰਿਕਾਰਡ

ਡਾ. ਲੀਊ ਜੂਨ ਦਾ ਖੋਜ ਕਾਰਜ ਅੰਕੜਾ ਵਿਗਿਆਨ ਦੇ ਖੇਤਰ ਵਿੱਚ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ, ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਕੈਂਸਰ ਖੋਜ ਵਰਗੇ ਅਹਿਮ ਖੇਤਰਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਚੀਨ ਵਾਪਸ ਪਰਤਣ ਤੋਂ ਬਾਅਦ ਹੁਣ ਉਹ ਆਪਣੇ ਵਰਗੇ ਹੋਰ ਪ੍ਰਤਿਭਾਸ਼ਾਲੀ ਲੋਕਾਂ ਨੂੰ ਵੀ ਚੀਨ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਜਿਹੇ ਮਾਹਰਾਂ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ ਜੋ ਚੀਨ ਵਿੱਚ ਜਨਮੇ ਹਨ, ਅਮਰੀਕਾ ਦੇ ਸਭ ਤੋਂ ਵਧੀਆ ਅਦਾਰਿਆਂ ਵਿੱਚ ਪੜ੍ਹੇ ਹਨ ਅਤੇ ਆਪਣੇ ਵਤਨ ਵਾਪਸ ਪਰਤਣ ਲਈ ਉਤਸ਼ਾਹਿਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News