ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲੇ ਨੇਤਨਯਾਹੂ, ‘ਗੋਲਡਨ ਪੇਜਰ’ ਕੀਤਾ ਗਿਫਟ
Saturday, Feb 08, 2025 - 10:22 AM (IST)
![ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲੇ ਨੇਤਨਯਾਹੂ, ‘ਗੋਲਡਨ ਪੇਜਰ’ ਕੀਤਾ ਗਿਫਟ](https://static.jagbani.com/multimedia/2025_2image_10_22_092743283pager.jpg)
ਵਾਸ਼ਿੰਗਟਨ (ਏਜੰਸੀ) - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਟਰੰਪ ਨੂੰ ਵਿਸ਼ੇਸ਼ ਤੌਰ ’ਤੇ ‘ਗੋਲਡਨ ਪੇਜਰ’ ਗਿਫਟ ਕੀਤਾ। ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਉਥੇ ਹੀ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਆਪਣੀ ਮੀਟਿੰਗ ਦੌਰਾਨ ਨੇਤਨਯਾਹੂ ਤੋਂ ਗੋਲਡਨ ਪੇਜਰ ਪ੍ਰਾਪਤ ਕਰਨ ਤੋਂ ਬਾਅਦ, ਟਰੰਪ ਨੇ ਇਸਨੂੰ "ਸ਼ਾਨਦਾਰ ਆਪ੍ਰੇਸ਼ਨ" ਕਿਹਾ।
ਇਹ ਵੀ ਪੜ੍ਹੋ: ਨਵੇਂ ਵਾਇਰਸ ‘ਕੈਂਪ ਹਿੱਲ’ ਨੇ ਦਿੱਤੀ ਦਸਤਕ, ਦਿਮਾਗ ’ਚ ਸੋਜ ਤੇ ਕੋਮਾ ਦਾ ਬਣ ਸਕਦੈ ਕਾਰਨ, ਜਾਣੋ ਲੱਛਣ
ਦਰਅਸਲ ਇਹ ਗਿਫਟ ਲਿਬਨਾਨ ’ਚ ਹਿਜ਼ਬੁੱਲਾ ਖਿਲਾਫ ਇਜ਼ਰਾਈਲ ਦੇ ਆਪ੍ਰੇਸ਼ਨ ਦਾ ਪ੍ਰਤੀਕ ਹੈ। ਇਜ਼ਰਾਈਲ ਨੇ 17 ਸਤੰਬਰ ਨੂੰ ਹਿਜ਼ਬੁੱਲਾ ਦੇ ਲੜਾਕਿਆਂ ’ਤੇ ਹਮਲਾ ਕਰਨ ਲਈ ਪੇਜਰ ਦੀ ਵਰਤੋਂ ਕੀਤੀ ਸੀ। ਇਸ ’ਚ ਲੱਗਭਗ 40 ਲੋਕ ਮਾਰੇ ਗਏ ਸਨ ਅਤੇ 3 ਹਜ਼ਾਰ ਤੋਂ ਵੱਧ ਜ਼ਖਮੀ ਹੋਏ ਸਨ। ਟਰੰਪ ਨੂੰ ਗਿਫਟ ’ਚ ਮਿਲੇ ਗੋਲਡਨ ਪੇਜਰ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਪੇਜਰ ਇਕ ਲੱਕੜੀ ਦੇ ਢਾਂਚੇ ’ਚ ਫਿੱਟ ਹੈ। ਇਸ ’ਤੇ ਕਾਲੇ ਅੱਖਰਾਂ ’ਚ ਲਿਖਿਆ ਹੈ - ਰਾਸ਼ਟਰਪਤੀ ਡੋਨਾਲਡ ਟਰੰਪ। ਸਾਡੇ ਸਭ ਤੋਂ ਵੱਡੇ ਦੋਸਤ ਅਤੇ ਸਭ ਤੋਂ ਵੱਡੇ ਸਹਿਯੋਗੀ। ਬੈਂਜਾਮਿਨ ਨੇਤਨਯਾਹੂ।
ਇਹ ਵੀ ਪੜ੍ਹੋ: ਇਸ ਦਿਨ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ ਮੋਦੀ, ਤਰੀਕ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8