ਨੇਤਨਯਾਹੂ ਨੇ ਫਿਰ ਵਿਵਾਦਪੂਰਨ ਬਸਤੀਆਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

09/01/2019 7:58:12 PM

ਯੇਰੂਸ਼ਲਮ (ਏਜੰਸੀ)- ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫਿਰ ਕਿਹਾ ਹੈ ਕਿ ਉਹ ਵਿਵਾਦਪੂਰਨ ਬਸਤੀਆਂ ਨੂੰ ਇਜ਼ਰਾਇਲ ਅਧਿਕਾਰਤ ਵੈਸਟ ਬੈਂਕ ਵਿਚ ਮਿਲਾ ਲੈਣਗੇ। ਐਤਵਾਰ ਨੂੰ ਵੈਸਟ ਬੈਂਕ ਦੀ ਇਕ ਇਜ਼ਰਾਇਲੀ ਬਸਤੀ ਵਿਚ ਨੇਤਨਯਾਹੂ ਨੇ ਕਿਹਾ ਕਿ ਉਹ ਆਪਣੇ ਦੇਸ਼ ਦਾ ਵਿਸਥਾਰ ਕਰਦੇ ਹੋਏ ਸਾਰੀਆਂ ਬਸਤੀਆਂ ਨੂੰ ਆਪਣੀ ਹੱਦ ਵਿਚ ਸ਼ਾਮਲ ਕਰ ਲੈਣਗੇ। ਵਿਵਾਦਤ ਖੇਤਰ ਵਿਚ ਸਥਿਤ ਇਹ ਬਸਤੀਆੰ ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਵਿਵਾਦ ਦਾ ਅਹਿਮ ਕਾਰਨ ਹੈ।
ਨੇਤਨਯਾਹੂ ਦਾ ਇਹ ਬਿਆਨ 17 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਆਇਆ ਹੈ। ਇਸ ਵਾਰ ਵੀ ਨੇਤਨਯਾਹੂ ਨੇ ਹਾਲਾਂਕਿ ਇਸ ਦੇ ਲਈ ਕੋਈ ਸਮਾਂ ਸੀਮਾ ਦਾ ਜ਼ਿਕਰ ਨਹੀਂ ਕੀਤਾ ਹੈ। ਬੀਤੀ ਅਪ੍ਰੈਲ ਵਿਚ ਹੋਈਆਂ ਵੋਟਾਂ ਤੋਂ ਪਹਿਲਾਂ ਵੀ ਉਨ੍ਹਾਂ ਨੇ ਅਜਿਹਾ ਹੀ ਬਿਆਨ ਦਿੱਤਾ ਸੀ।

ਨੇਤਨਯਾਹੂ ਦੇ ਬਿਆਨ 'ਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਬੁਲਾਰੇ ਨਬੀਲ ਅਬੁ ਰੈਨਾਹ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਸਵੀਕਾਰ ਕਰਨ ਯੋਗ ਹੈ। ਇਸ ਨਾਲ ਖੇਤਰ ਵਿਚ ਸ਼ਾਂਤੀ, ਸੁਰੱਖਿਆ ਅਤੇ ਮਾਲਕੀਅਤ ਹਾਸਲ ਨਹੀਂ ਹੋਵੇਗੀ। 1967 ਵਿਚ ਇਜ਼ਰਾਇਲ ਨੇ ਵੈਸਟ ਬੈਂਕ ਦੇ ਇਸ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ। ਪਿਛਲੀਆਂ ਚੋਣਾਂ ਵਿਚ ਕਿਸੇ ਵੀ ਦਸਤੇ ਨੂੰ ਸਰਕਾਰ ਬਣਾਉਣ ਲਾਇਕ ਬਹੁਮਤ ਨਾ ਮਿਲਣ ਤੋਂ ਬਾਅਦ ਇਜ਼ਰਾਇਲ ਵਿਚ ਫਿਰ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਚੋਣਾਂ ਵਿਚ ਮੁੱਖ ਮੁਕਾਬਲਾ ਨੇਤਨਯਾਹੂ ਦੀ ਲਿਕੁਡ ਪਾਰਟੀ ਅਤੇ ਸਾਬਕਾ ਫੌਜ ਮੁਖੀ ਬੇਨੀ ਗੇਂਟਜ਼ ਦੀ ਅਗਵਾਈ ਵਾਲੀ ਬਲੂ ਐਂਡ ਵ੍ਹਾਈਟ ਪਾਰਟੀ ਵਿਚਾਲੇ ਦੱਸਿਆ ਜਾ ਰਿਹਾ ਹੈ।


Sunny Mehra

Content Editor

Related News