ਨੇਪਾਲੀ ਪਰਬਤਾਰੋਹੀ ਨੇ 25ਵੀਂ ਵਾਰ ਮਾਊਂਟ ਐਵਰੈਸਟ ਫਤਹਿ ਕਰ ਬਣਾਇਆ ਰਿਕਾਰਡ
Saturday, May 08, 2021 - 06:58 PM (IST)
ਕਾਠਮੰਡੂ (ਭਾਸ਼ਾ): ਨੇਪਾਲ ਦੇ 52 ਸਾਲਾ ਪਰਬਤਾਰੋਹੀ ਨੇ ਸ਼ੁੱਕਰਵਾਰ ਨੂੰ 25ਵੀਂ ਵਾਰ ਦੁਨੀਆ ਦੇ ਸਭ ਤੋਂ ਉੱਚੇ ਪਰਬਤ ਸ਼ਿਖਰ ਮਾਊਂਟ ਐਵਰੈਸਟ 'ਤੇ ਚੜ੍ਹਨ ਵਿਚ ਸਫਲਤਾ ਹਾਸਲ ਕੀਤੀ। ਉਹਨਾਂ ਨੇ ਮਾਊਂਟ ਐਵਰੈਸਟ 'ਤੇ ਸਭ ਤੋਂ ਜ਼ਿਆਦਾ ਵਾਰ ਚੜ੍ਹਨ ਦੇ ਆਪਣੇ ਹੀ ਰਿਕਾਰਡ ਨੂੰ ਤੋੜ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਨੇਪਾਲ ਯਾਤਰਾ ਪ੍ਰਤੀ ਐਡਵਾਇਜ਼ਰੀ ਕੀਤੀ ਜਾਰੀ
ਪਰਬਤਾਰੋਹਨ ਦੀ ਇਸ ਮੁਹਿੰਮ ਦਾ ਆਯੋਜਨ ਕਰਨ ਵਲੇ 'ਸੇਵਨ ਸਮਿਟ ਟ੍ਰੈਕਸ' ਦੇ ਪ੍ਰਧਾਨ ਮਿੰਗਮਾ ਸ਼ੇਰਪਾ ਨੇ ਕਿਹਾ ਕਿ ਕਾਮੀ ਰੀਤਾ ਸ਼ੇਰਪਾ ਨੇ 11 ਹੋਰ ਸ਼ੇਰਪਾ ਦੀ ਅਗਵਾਈ ਕਰਦਿਆਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਦਲ ਸ਼ੁੱਕਰਵਾਰ ਸ਼ਾਮ ਨੂੰ ਸਫਲਤਾਪੂਰਵਕ ਮਾਊਂਟ ਐਵਰੈਸਟ 'ਤੇ ਪਹੁੰਚ ਗਿਆ। ਕਾਮੀ 2019 ਵਿਚ 24ਵੀਂ ਵਾਰ ਮਾਊਂਟ ਐਵਰਸੈਟ 'ਤੇ ਪਹੁੰਚੇ ਸਨ। 2019 ਵਿਚ ਉਹਨਾਂ ਨੇ ਇਕ ਮਹੀਨੇ ਵਿਚ ਹੀ ਦੋ ਵਾਰ ਮਾਊਂਟ ਐਵਰੈਸਟ 'ਤੇ ਪਹੁੰਚਣ ਵਿਚ ਸਫਲਤਾ ਹਾਸਲ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ - ਸਿੰਗਾਪੁਰ 'ਚ ਨੇਤਰਹੀਣ ਬਜ਼ੁਰਗ ਦੀ ਮਦਦ ਕਰ ਕੇ ਭਾਰਤੀ ਸ਼ਖਸ ਨੇ ਜਿੱਤਿਆ ਦਿਲ
ਕਾਮੀ ਨੇ ਮਈ 1994 ਵਿਚ ਪਹਿਲੀ ਵਾਰ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ। 1994 ਤੋਂ 2021 ਦੌਰਾਨ ਉਹ 25 ਵਾਰ ਮਾਊਂਟ ਐਵਰੈਸਟ 'ਤੇ ਪਹੁੰਚੇ। ਉਹਨਾਂ ਨੇ ਕੇ2 ਅਤੇ ਮਾਊਂਟ ਲਹੋਤਸੇ 'ਤੇ ਇਕ-ਇਕ ਵਾਰ, ਮਾਊਂਟ ਮਨਾਸਲੁ 'ਤੇ ਤਿੰਨ ਵਾਰ ਅਤੇ ਮਾਊਂਟ ਚੋ ਓਯੂ 'ਤੇ 8 ਵਾਰ ਚੜ੍ਹਾਈ ਕੀਤੀ ਹੈ।