ਨੇਪਾਲੀ ਪਰਬਤਾਰੋਹੀਆਂ ਨੇ ਰਚਿਆ ਇਤਿਹਾਸ, ਦੁਨੀਆ ਦੀ ਸਭ ਤੋਂ ਉੱਚੀ ਚੋਟੀ ਕੀਤੀ ਫਤਹਿ (ਵੀਡੀਓ)

Monday, Jan 25, 2021 - 06:01 PM (IST)

ਨੇਪਾਲੀ ਪਰਬਤਾਰੋਹੀਆਂ ਨੇ ਰਚਿਆ ਇਤਿਹਾਸ, ਦੁਨੀਆ ਦੀ ਸਭ ਤੋਂ ਉੱਚੀ ਚੋਟੀ ਕੀਤੀ ਫਤਹਿ (ਵੀਡੀਓ)

ਕਾਠਮੰਡੂ (ਬਿਊਰੋ): ਦੁਨੀਆ ਦੀ ਸਭ ਤੋਂ ਉੱਚੀ ਚੋਟੀ ਕੇ2 'ਤੇ ਚੜ੍ਹਾਈ  ਕਰ ਕੇ ਨੇਪਾਲੀ ਪਰਬਤਾਰੋਹੀਆਂ ਨੇ ਇਤਿਹਾਸ ਰਚ ਦਿੱਤਾ ਹੈ। ਕੇ2 'ਤੇ ਚੜ੍ਹਾਈ ਕਰਨ ਵਾਲੇ ਨੇਪਾਲੀ ਪਰਬਤਾਰੋਹੀ ਦੇ ਦਲ ਵਿਚ ਸ਼ਾਮਲ ਨਿਰਮਲ ਪੂਰਜਾ ਨੇ ਇਸ ਮਹੀਨੇ ਵਾਅਦਾ ਕੀਤਾ ਸੀ ਕਿ ਉਹਨਾਂ ਦਾ ਦਲ ਸਰਦੀਆਂ ਵਿਚ ਕੇ2 ਪਰਬਤ 'ਤੇ ਚੜ੍ਹਨ ਦਾ ਰਿਕਾਰਡ ਆਪਣੇ ਨਾਮ ਕਰੇਗਾ।

PunjabKesari

ਬੀਤੀ 16 ਜਨਵਰੀ ਨੂੰ ਨੇਪਾਲ ਦੀਆਂ ਦੋ ਟੀਮਾਂ ਨੇ ਇਸ ਰਿਕਾਰਡ ਨੂੰ ਸੰਯੁਕਤ ਰੂਪ ਨਾਲ ਆਪਣੇ ਨਾਮ ਕਰ ਲਿਆ। ਇਸ ਦੌਰਾਨ ਨੇਪਾਲੀ ਦਲਾਂ ਨੇ ਮੋਢੇ ਨਾਲ ਮੋਢਾ ਮਿਲਾ ਕੇ ਇਕਜੁੱਟਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦਾ ਵੀਡੀਓ ਹੁਣ ਦੁਨੀਆ ਭਰ ਵਿਚ ਵਾਇਰਲ ਹੋ ਚੁੱਕਾ ਹੈ।

PunjabKesari

ਅਸਲ ਵਿਚ ਨੇਪਾਲ ਦਾ ਇਕ ਦਲ ਪਹਿਲਾਂ ਪਹੁੰਚ ਗਿਆ ਸੀ ਪਰ ਉਹ ਕੇ2 ਦੀ ਚੋਟੀ ਤੋਂ 10 ਮੀਟਰ ਪਹਿਲਾਂ ਰੁੱਕ ਗਿਆ ਅਤੇ ਦੂਜੇ ਦਲ ਦੇ ਪਹੁੰਚਣ 'ਤੇ ਇਕੱਠੇ ਅੱਗੇ ਵਧਿਆ। ਇਸ ਮਗਰੋਂ ਇਹਨਾਂ ਦੋਹਾਂ ਦਲਾਂ ਨੇ 28,561 ਫੁੱਟ ਉੱਚੇ ਇਸ ਪਹਾੜ ਨੂੰ ਫਤਹਿ ਕੀਤਾ। ਨਿਰਮਲ ਪੂਜਾ ਨੇ ਕਿਹਾ ਕਿ ਕੇ2 ਚੋਟੀ 'ਤੇ ਉਹ ਸਿਰਫ ਇਕੱਲਾ ਵਿਅਕਤੀ ਨਹੀਂ ਸੀ ਸਗੋਂ ਸਾਰੇ ਲੋਕ ਨੇਪਾਲੀ ਨਾਗਰਿਕ ਸਨ। ਉੱਥੇ ਨੇਪਾਲ ਦਾ ਰਾਸ਼ਟਰੀ ਗੀਤ ਗੂੰਜ ਰਿਹਾ ਸੀ ਅਤੇ ਨੇਪਾਲ ਦਾ ਰਾਸ਼ਟਰੀ ਝੰਡਾ ਲਹਿਰਾ ਰਿਹਾ ਸੀ।

PunjabKesari

ਨਿਰਮਲ ਨੇ ਟਵੀਟ ਕਰ ਕੇ ਕਿਹਾ,''ਕਿਸੇ ਇਕ ਦਾ ਏਜੰਡਾ ਨਹੀਂ, ਕੋਈ ਇਕੱਲੀ ਲਾਲਚ ਨਹੀਂ ਸਿਰਫ ਇਕਜੁੱਟਤਾ ਅਤੇ ਨੇਪਾਲੀ ਟੀਮ ਦਾ ਨੇਪਾਲ ਦਾ ਝੰਡਾ, ਜਿਸ ਦਾ ਇਕ ਸਾਂਝਾ ਟੀਚਾ ਹੈ।'' ਗੌਰਤਲਬ ਹੈ ਕਿ ਨਿਰਮਲ ਪੂਜਾ ਨੇਪਾਲੀ ਮੂਲ ਦੇ ਬ੍ਰਿਟੇਨ ਦੇ ਸੈਨਿਕ ਹਨ। ਉਹਨਾਂ ਨੇ ਕੇ2 ਚੋਟੀ 'ਤੇ ਇਕੱਠੇ ਕਦਮ ਰੱਖਣ ਦਾ ਵੀਡੀਓ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ ਜੋ ਹੁਣ ਵਾਇਰਲ ਹੋ ਚੁੱਕਾ ਹੈ।

 

ਨਿਰਮਲ ਨੇ ਕਿਹਾ ਕਿ ਨੇਪਾਲੀ ਪਰਬਤਾਰੋਹੀਆਂ ਨੇ ਦੁਨੀਆ ਦੇ ਹੋਰ ਹਿੱਸਿਆਂ ਦੇ ਲੋਕਾਂ ਨੂੰ ਹਿਮਾਲਿਆ 'ਤੇ ਸਫਲਤਾ ਪਾਉਣ ਵਿਚ ਮਦਦ ਕੀਤੀ ਹੈ ਪਰ ਬਹੁਤ ਘੱਟ ਅਜਿਹਾ ਹੋਇਆ ਹੈ ਕਿ ਖੁਦ ਉਹਨਾਂ ਨੇ ਜਸ਼ਨ ਮਨਾਇਆ ਹੈ। ਹੁਣ ਤੱਕ ਟਵਿੱਟਰ 'ਤੇ ਇਸ ਵੀਡੀਓ ਨੂੰ ਕਰੀਬ 6 ਲੱਖ ਲੋਕ ਦੇਖ ਚੁੱਕੇ ਹਨ ਅਤੇ 4 ਹਜ਼ਾਰ ਤੋਂ ਵੱਧ ਲੋਕ ਰੀਟਵੀਟ ਕਰ ਚੁੱਕੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News