ਨੇਪਾਲ ਕਾਂਗਰਸ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਕਰੇਗੀ ਪੇਸ਼

Wednesday, May 12, 2021 - 07:41 PM (IST)

ਕਾਠਮੰਡੂ-ਨੇਪਾਲ ਦੇ ਮੁੱਖ ਵਿਰੋਧੀ ਪਾਰਟੀ ਨੇਪਾਲੀ ਕਾਂਗਰਸ (ਐੱਨ.ਸੀ.) ਨੇ ਪ੍ਰਧਾਨ ਮੰਤਰੀ ਅਹੁਦੇ 'ਤੇ ਦਾਅਵਾ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਨੇ ਰਾਜਨੀਤਿਕ ਪਾਰਟੀਆਂ ਨੂੰ ਵੀਰਵਾਰ ਤੱਕ ਨਵੀਂ ਸਰਕਾਰ ਗਠਿਤ ਕਰਨ ਨੂੰ ਕਿਹਾ ਸੀ ਕਿਉਂਕਿ ਕੇ.ਪੀ. ਸ਼ਰਮਾ ਓਲੀ ਦੀ ਅਗਵਾਈ ਵਾਲੀ ਸਰਕਾਰ ਭਰੋਸੇ ਦੀ ਵੋਟ ਹਾਰ ਚੁੱਕੀ ਹੈ। ਸ਼ੇਰ ਬਹਾਦੁਰ ਦੇਉਬਾ ਨੇ ਨਵੀਂ ਸਰਕਾਰ ਦੇ ਗਠਿਤ ਦਾ ਰਸਤਾ ਲੱਭਣ ਲਈ ਮੰਗਲਵਾਰ ਨੂੰ ਵਿਰੋਧੀ ਨੇਤਾਵਾਂ ਨਾਲ ਮੀਟਿੰਗ ਕੀਤੀ।

ਇਸ ਮੀਟਿੰਗ 'ਚ ਨੇਪਾਲ ਕਮਿਉਨਿਸਟ ਪਾਰਟੀ ਮਾਉਇਸਟ ਸੈਂਟਰ (ਸੀ.ਪੀ.ਐਨ.-ਐੱਮ.ਸੀ.) ਦੇ ਪ੍ਰਧਾਨ ਪੁਸ਼ਪ ਕਮਲ ਦਹਲ 'ਪ੍ਰਚੰਡ' ਅਤੇ ਜਨਤਾ ਸਮਾਜਵਾਦੀ ਪਾਰਟੀ ਨੇਪਾਲ (ਜੇ.ਐੱਸ.ਪੀ.ਐੱਨ.) ਦੇ ਦੂਜੇ ਪ੍ਰਧਾਨ ਉਪੇਂਦਰ ਯਾਦਵ ਸ਼ਾਮਲ ਹੋਏ। ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਦੇ ਦਫਤਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਨੇਪਾਲ ਦੇ ਸੰਵਿਧਾਨ ਦੀ ਧਾਰਾ 76 (2) ਤਹਿਤ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਪਾਰਟੀਆਂ ਨੂੰ ਸੱਦਾ ਦੇਣ ਦਾ ਫੈਸਲਾ ਕੀਤਾ ਹੈ।


Khushdeep Jassi

Content Editor

Related News