ਨੇਪਾਲ ''ਚ ਵੀਜ਼ਾ ਸਰਵਿਸ ਅੱਜ ਤੋਂ ਸ਼ੁਰੂ, ਇਮੀਗ੍ਰੇਸ਼ਨ ਵਿਭਾਗ ਨੇ ਦਿੱਤੀ ਜਾਣਕਾਰੀ
Monday, Jun 15, 2020 - 06:19 PM (IST)

ਕਾਠਮੰਡੂ(ਬਿਊਰੋ): ਨੇਪਾਲ ਵਿਚ ਵੀਜ਼ਾ ਸਰਵਿਸ ਅੱਜ ਤੋਂ ਭਾਵ ਸੋਮਵਾਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਨੇਪਾਲ ਸਰਕਾਰ ਨੇ ਅੱਜ ਤੋਂ ਪ੍ਰਭਾਵੀ ਦੇਸ਼ ਪੱਧਰੀ ਤਾਲਾਬੰਦੀ ਵਿਚ ਢਿੱਲ ਦੇ ਬਾਅਦ ਆਪਣੀਆਂ ਵੀਜ਼ਾ ਅਤੇ ਇਸ ਨਾਲ ਸਬੰਧਤ ਸੇਵਾਵਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ। ਵਿਭਾਗ ਨੇ ਕਿਹਾ,''ਨੇਪਾਲ ਸਰਕਾਰ ਵੱਲੋਂ ਕੋਰੋਨਾਵਾਇਰਸ ਇਨਫੈਕਸ਼ਨ ਤੋਂ ਬਚਾਅ ਲਈ ਲਾਗੂ ਦੇਸ਼ ਪੱਧਰੀ ਤਾਲਾਬੰਦੀ ਵਿਚ ਢਿੱਲ ਦੇਣ ਦੇ ਫੈਸਲੇ ਦੇ ਮੁਤਾਬਕ ਇਮੀਗ੍ਰੇਸ਼ਨ ਵਿਭਾਗ, ਕਾਠਮੰਡੂ, ਵੀਜ਼ਾ ਅਤੇ ਹੋਰ ਸੇਵਾਵਾਂ ਨੂੰ ਮੁੜ ਸ਼ੁਰੂ ਕਰੇਗਾ।'' ਭਾਵੇਂਕਿ ਵਿਭਾਗ ਨੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਆਪਣੀਆਂ ਸੇਵਾਵਾਂ ਨੂੰ ਕੰਟਰੋਲ ਤਰੀਕੇ ਨਾਲ ਅਤੇ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਕਰਨ ਦਾ ਫੈਸਲਾ ਕੀਤਾ ਹੈ।