ਨੇਪਾਲ ਦਾ ‘ਬੁੱਧ ਬੁਆਏ’ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫ਼ਤਾਰ

Wednesday, Jan 10, 2024 - 04:56 PM (IST)

ਨੇਪਾਲ ਦਾ ‘ਬੁੱਧ ਬੁਆਏ’ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫ਼ਤਾਰ

ਕਾਠਮੰਡੂ (ਏ. ਐੱਨ. ਆਈ.)- ‘ਬੁੱਧ ਬੁਆਏ’ ਵਜੋਂ ਜਾਣੇ ਜਾਂਦੇ ਵਿਵਾਦਤ ਅਧਿਆਤਮਕ ਨੇਤਾ ਰਾਮ ਬਹਾਦੁਰ ਬੋਮਜਨ ਨੂੰ ਨੇਪਾਲ ਦੀ ਕੇਂਦਰੀ ਜਾਂਚ ਬਿਊਰੋ ਨੇ ਰਾਜਧਾਨੀ ਕਾਠਮੰਡੂ ਦੇ ਬਾਹਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਗੌਤਮ ਬੁੱਧ ਦੇ ਅਵਤਾਰ ਦੇ ਰੂਪ ’ਚ ਪੂਜੇ ਜਾਣ ਵਾਲੇ ਅਤੇ ਮੰਨੇ ਜਾਣ ਵਾਲੇ ਬੋਮਜਨ ਦੇ ਪੈਰੋਕਾਰਾਂ ਦੀ ਕਾਫ਼ੀ ਗਿਣਤੀ ਹੈ ਪਰ ਉਹ 2020 ਦੀ ਸ਼ੁਰੂਆਤ ਤੋਂ ਹੀ ਫਰਾਰ ਹੈ, ਕਿਉਂਕਿ ਉਸ ਖਿਲਾਫ ਮਹਿਲਾ ਪੈਰੋਕਾਰਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ’ਚ ਸ਼ਿਕਾਇਤ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ: ਲਾਈਵ ਪ੍ਰਸਾਰਣ ਦੌਰਾਨ ਟੀਵੀ ਸਟੂਡੀਓ 'ਚ ਦਾਖ਼ਲ ਹੋਏ ਬੰਦੂਕਧਾਰੀ, ਐਂਕਰ ਦੇ ਸਿਰ 'ਤੇ ਤਾਣੀ ਬੰਦੂਕ (ਵੀਡੀਓ)

ਨੇਪਾਲੀ ਜਾਂਚ ਏਜੰਸੀ ਦੇ ਬੁਲਾਰੇ ਨਬਰਾਜ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸੀ. ਆਈ. ਬੀ. ਦੀ ਇਕ ਟੀਮ ਵੱਲੋਂ ਬੁਧਨੀਲਕਾਂਠਾ (ਕਾਠਮੰਡੂ ਦੇ ਬਾਹਰੀ ਇਲਾਕੇ) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀੜਤਾ ਨੇ 4 ਅਗਸਤ 2016 ਦੀ ਰਾਤ ਨੂੰ ਬੋਮਜਨ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ।  ਬੋਮਜਨ 2005 ਵਿੱਚ ਲੋਕਾਂ ਦੇ ਧਿਆਨ ਵਿੱਚ ਉਦੋਂ ਆਇਆ, ਜਦੋਂ ਉਸਨੇ ਬਿਨਾਂ ਭੋਜਨ, ਪਾਣੀ ਜਾਂ ਨੀਂਦ ਦੇ ਕਈ ਮਹੀਨਿਆਂ ਤੱਕ ਧਿਆਨ ਲਾਉਣ ਦਾ ਦਾਅਵਾ ਕੀਤਾ। ਆਪਣਾ ਧਿਆਨ ਸਮਾਪਤ ਹੋਣ ਤੋਂ ਤੁਰੰਤ ਬਾਅਦ ਉਸ ਨੇ ਬਾਰਾ, ਸਰਲਾਹੀ, ਸਿੰਧੂਪਾਲਚੌਕ ਅਤੇ ਸਿੰਧੂਲੀ ਜ਼ਿਲ੍ਹਿਆਂ ਵਿੱਚ ਆਸ਼ਰਮਾਂ ਦੀ ਸਥਾਪਨਾ ਕੀਤੀ।

ਇਹ ਵੀ ਪੜ੍ਹੋ: ਇਤਿਹਾਸਕ ਪਲ: ਨੀਨਾ ਸਿੰਘ ਨੇ ਨਿਊਜਰਸੀ ਟਾਊਨਸ਼ਿਪ ਦੀ ਪਹਿਲੀ ਸਿੱਖ ਮਹਿਲਾ ਮੇਅਰ ਵਜੋਂ ਚੁੱਕੀ ਸਹੁੰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

cherry

Content Editor

Related News