ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਸੋਮਵਾਰ ਤੋਂ ਚੀਨ ਦੇ ਪਹਿਲੇ ਵਿਦੇਸ਼ੀ ਦੌਰੇ ''ਤੇ

Friday, Nov 29, 2024 - 05:41 PM (IST)

ਕਾਠਮੰਡੂ (ਏਐਨਆਈ): ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਸੋਮਵਾਰ ਤੋਂ ਚੀਨ ਦੇ ਅਧਿਕਾਰਤ ਦੌਰੇ 'ਤੇ ਜਾਣਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਸਾਲ ਜੁਲਾਈ ਨੂੰ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-Australia ਜਾ ਕੇ ਪੜ੍ਹਨਾ ਹੋਇਆ ਮਹਿੰਗਾ, ਸਰਕਾਰ ਨੇ ਵਧਾਈ ਵੀਜ਼ਾ ਫੀਸ 

ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ,"ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ 2 ਤੋਂ 5 ਦਸੰਬਰ ਤੱਕ ਪੀਪਲਜ਼ ਰਿਪਬਲਿਕ ਆਫ ਚਾਈਨਾ ਦੀ ਰਾਜ ਪ੍ਰੀਸ਼ਦ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਦੇ ਸੁਹਿਰਦ ਸੱਦੇ 'ਤੇ ਚੀਨ ਦਾ ਅਧਿਕਾਰਤ ਦੌਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਪਤਨੀ ਰਾਧਿਕਾ ਸ਼ਾਕਿਆ ਵੀ ਹੋਣਗੇ।” ਓਲੀ ਆਪਣੀ ਯਾਤਰਾ ਦੌਰਾਨ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਆਪਣੇ ਚੀਨੀ ਹਮਰੁਤਬਾ ਲੀ ਕਿਆਂਗ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੁਸ਼ੀਆਂ ਲੈ ਕੇ ਆਈ Santa Train 

ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਓਲੀ ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਦੇ ਚੇਅਰਪਰਸਨ ਝਾਓ ਲੇਜੀ ਨਾਲ ਵੀ ਮੀਟਿੰਗ ਕਰਨਗੇ। ਰਸਮੀ ਰੁਝੇਵਿਆਂ ਤੋਂ ਇਲਾਵਾ ਨੇਪਾਲੀ ਪ੍ਰਧਾਨ ਮੰਤਰੀ ਪੇਕਿੰਗ ਯੂਨੀਵਰਸਿਟੀ ਵਿੱਚ ਇੱਕ ਮੁੱਖ ਭਾਸ਼ਣ ਵੀ ਦੇਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਬੀਜਿੰਗ ਵਿੱਚ ਨੇਪਾਲ ਦੇ ਦੂਤਘਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤੇ ਜਾ ਰਹੇ ਨੇਪਾਲ-ਚੀਨ ਵਪਾਰਕ ਫੋਰਮ, ਚਾਈਨਾ ਕੌਂਸਲ ਫਾਰ ਪ੍ਰਮੋਸ਼ਨ ਆਫ ਇੰਟਰਨੈਸ਼ਨਲ ਟਰੇਡ (ਸੀ.ਸੀ.ਪੀ.ਆਈ.ਟੀ) ਅਤੇ ਫੈਡਰੇਸ਼ਨ ਆਫ ਨੇਪਾਲੀ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਐਫ.ਐਨ.ਸੀ.ਸੀਆ.ਈ) ਨੂੰ ਸੰਬੋਧਨ ਕਰਨਗੇ। ਨੇਪਾਲੀ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦਾ ਵਫ਼ਦ 5 ਦਸੰਬਰ ਨੂੰ ਕਾਠਮੰਡੂ ਪਰਤਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News