ਨੇਪਾਲ ਦੇ PM ਕੇਪੀ ਸ਼ਰਮਾ ਓਲੀ ਦਾ ਦਾਅਵਾ- ਯੋਗ ਦਾ ਜਨਮ ਨੇਪਾਲ ’ਚ ਹੋਇਆ ਭਾਰਤ ’ਚ ਨਹੀਂ
Tuesday, Jun 22, 2021 - 09:18 AM (IST)
ਕਾਠਮੰਡੂ : ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਇਕ ਵਾਰ ਫਿਰ ਅਜਿਹਾ ਦਾਅਵਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਯੋਗ ਨੇਪਾਲ ਤੋਂ ਦੁਨੀਆਭਰ ਦੇ ਲੋਕਾਂ ਤੱਕ ਪਹੁੰਚਿਆ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਨੇਪਾਲ ਵਿਚ ਯੋਗ ਦੀ ਸ਼ੁਰੂਆਤ ਹੋਈ ਸੀ, ਉਸ ਸਮੇਂ ਭਾਰਤ ਸੀ ਹੀ ਨਹੀਂ। ਓਲੀ ਨੇ ਇਹ ਦਾਅਵਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਆਪਣੇ ਆਵਾਸ ’ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਕੀਤਾ ਹੈ। ਓਲੀ ਦੇ ਇਸ ਬਿਆਨ ਦੇ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਟਰੋਲ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਨੇਪਾਲ ਦੇ ਕਾਰਜਵਾਹਕ ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਅਸਲੀ ਅਯੁਧਿਆ ਨੇਪਾਲ ਦੇ ਬੀਰਗੰਜ ਦੇ ਆਸ-ਪਾਸ ਹੋਣ ਦਾਅਵਾ ਕੀਤਾ ਸੀ।
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯੋਗ ਦਿਵਸ ’ਤੇ PM ਮੋਦੀ ਬੋਲੇ- ਮਹਾਮਾਰੀ ’ਚ ਯੋਗ ਬਣਿਆ ਉਮੀਦ ਦੀ ਕਿਰਣ
ਕੇਪੀ ਸ਼ਰਮਾ ਓਲੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ’ਤੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਭਾਰਤੀ ਮਾਹਰ ਯੋਗ ਨਾਲ ਜੁੜੇ ਕਈ ਮਹੱਤਵਪੂਰਲ ਤੱਥ ਹਮੇਸ਼ਾ ਤੋਂ ਦੁਨੀਆ ਤੋਂ ਲੁਕਾਉਂਦੇ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਿਸ ਭਾਰਤ ਨੂੰ ਅੱਜ ਤੁਸੀਂ ਜਾਣ ਰਹੇ ਹੋ, ਉਹ ਅਤੀਤ ਵਿਚ ਨਹੀਂ ਸੀ। ਉਸ ਸਮੇਂ ਭਾਰਤ ਕਈ ਵੱਖ-ਵੱਖ ਹਿੱਸਿਆਂ ਵਿਚ ਫੰਡਿਆ ਹੋਇਆ ਸੀ ਅਤੇ ਉਸ ਦਾ ਸਵਰੂਪ ਮਹਾਦੀਪ ਜਾਂ ਉਪ ਮਹਾਦੀਪ ਦੀ ਤਰ੍ਹਾਂ ਹੀ ਸੀ।
ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਨੇਪਾਲ ਦੇ ਕਾਰਜਵਾਹਕ ਪ੍ਰਧਾਨ ਮੰਤਰੀ ਕੇਪੀ ਓਲੀ ਨੇ ਵਿਵਾਦਤ ਬਿਆਨ ਦੇ ਕੇ ਹਰ ਕਿਸੇ ਨੂੰ ਹੈਰਾਨ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਰਤ ਦੀ ਅਯੁੱਧਿਆ ਨੂੰ ਹੀ ਨਕਲੀ ਦੱਸਿਆ ਸੀ। ਉਨ੍ਹਾਂ ਕਿਹਾ ਕਿ ਅਸਲੀ ਅਯੁੱਧਿਆ ਨੇਪਾਲ ਦੇ ਪਿੰਡ ਬੀਰਗੰਜ ਦੇ ਪੱਛਮ ਵਿਚ ਸਥਿਤ ਹੈ। ਓਲੀ ਨੇ ਇਹ ਵੀ ਦਾਆਵਾ ਕੀਤਾ ਸੀ ਕਿ ਭਗਵਾਨ ਰਾਮ ਦਾ ਜਨਮ ਨੇਪਾਲ ਵਿਚ ਹੋਇਆ ਸੀ।
ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ’ਚ ਫਿਰ ਫਟਿਆ ਮਹਿੰਗਾਈ ਬੰਬ, 112 ਰੁਪਏ ਲਿਟਰ ਪੁੱਜਾ ਡੀਜ਼ਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।