ਨੇਪਾਲ ਦੇ ਪ੍ਰਧਾਨ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

Friday, Mar 27, 2020 - 05:28 PM (IST)

ਨੇਪਾਲ ਦੇ ਪ੍ਰਧਾਨ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

ਕਾਠਮੰਡੂ- ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਦਿਲ ਦੀ ਧੜਕਨ ਵਧਣ ਤੋਂ ਬਾਅਦ ਇਥੋਂ ਦੇ ਇਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਓਲੀ ਨੇ ਚਾਰ ਮਾਰਚ ਨੂੰ ਕਾਠਮੰਡੂ ਵਿਚ ਆਪਣੀ ਕਿਡਨੀ ਟ੍ਰਾਂਸਪਲਾਂਟ ਕਰਵਾਈ ਸੀ। ਉਹਨਾਂ ਨੂੰ ਇਕ ਹਫਤੇ ਤੋਂ ਵਧੇਰੇ ਸਮੇਂ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।

ਓਲੀ (69) ਨੂੰ ਸਿਹਤ ਵਿਗੜਨ ਤੋਂ ਬਾਅਦ ਮੈਡੀਕਲ ਜਾਂਚ ਦੇ ਲਈ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਲਿਜਾਇਆ ਗਿਆ। ਓਲੀ ਦੇ ਪ੍ਰੈੱਸ ਸਲਾਹਕਾਰ ਸੂਰਯਾ ਥਾਪਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਹਾਲਤ ਠੀਕ ਹੈ ਤੇ ਉਹਨਾਂ ਨੂੰ ਅੱਜ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਜਾਵੇਗੀ। ਓਲੀ ਦਾ ਹਾਲ ਹੀ ਵਿਚ ਕਿਡਨੀ ਟ੍ਰਾਂਸਪਲਾਂਟ ਦਾ ਆਪ੍ਰੇਸ਼ਨ ਹੋਇਆ ਸੀ ਤੇ ਉਹ ਇਕ ਹਫਤੇ ਤੋਂ ਵਧੇਰੇ ਸਮੇਂ ਲਈ ਹਸਪਤਾਲ ਦਾਖਲ ਰਹੇ ਸਨ। ਡਾਕਟਰਾਂ ਨੇ ਉਹਨਾਂ ਨੂੰ ਅਗਲੇ ਕੁਝ ਮਹੀਨਿਆਂ ਤੱਕ ਬੈਠਕਾਂ ਵਿਚ ਸ਼ਾਮਲ ਹੋਣ, ਲੋਕਾਂ ਨਾਲ ਮਿਲਣ ਤੋਂ ਪਰਹੇਜ਼ ਕਰਨ ਲਈ ਕਿਹਾ ਸੀ ਪਰ ਉਹ ਬੈਠਕਾਂ ਵਿਚ ਵਿਅਸਤ ਰਹੇ। ਇਸ ਹਫਤੇ ਦੀ ਸ਼ੁਰੂਆਤ ਵਿਚ ਉਹਨਾਂ ਨੇ ਇਕ ਕੈਬਨਿਟ ਬੈਠਕ ਦੀ ਪ੍ਰਧਾਨਗੀ ਵੀ ਕੀਤੀ ਸੀ।


author

Baljit Singh

Content Editor

Related News