ਨੇਪਾਲ ਦੇ ਪ੍ਰਧਾਨ ਮੰਤਰੀ ''ਪ੍ਰਚੰਡ'' ਸਤੰਬਰ ''ਚ ਅਮਰੀਕਾ ਅਤੇ ਚੀਨ ਦਾ ਕਰਨਗੇ ਦੌਰਾ

Tuesday, Aug 15, 2023 - 02:56 PM (IST)

ਨੇਪਾਲ ਦੇ ਪ੍ਰਧਾਨ ਮੰਤਰੀ ''ਪ੍ਰਚੰਡ'' ਸਤੰਬਰ ''ਚ ਅਮਰੀਕਾ ਅਤੇ ਚੀਨ ਦਾ ਕਰਨਗੇ ਦੌਰਾ

ਕਾਠਮੰਡੂ (ਭਾਸ਼ਾ) - ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ "ਪ੍ਰਚੰਡ" ਸਤੰਬਰ ਦੇ ਅੰਤ ਵਿਚ ਅਮਰੀਕਾ ਅਤੇ ਚੀਨ ਦਾ ਦੌਰਾ ਕਰਨਗੇ। ਪ੍ਰਚੰਡ ਸੰਯੁਕਤ ਰਾਸ਼ਟਰ ਦੀ 78ਵੀਂ ਮਹਾਸਭਾ 'ਚ ਸ਼ਾਮਲ ਹੋਣ ਲਈ ਅਮਰੀਕਾ ਜਾਣਗੇ। ਸੰਯੁਕਤ ਰਾਸ਼ਟਰ ਮਹਾਸਭਾ ਦਾ ਸੈਸ਼ਨ ਸਤੰਬਰ ਦੇ ਤੀਜੇ ਹਫ਼ਤੇ ਹੋਵੇਗਾ। ਪ੍ਰਧਾਨ ਮੰਤਰੀ ਦੇ ਕਰੀਬੀ ਸੂਤਰਾਂ ਮੁਤਾਬਕ ਪ੍ਰਚੰਡ ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ ਸੰਬੋਧਨ ਤੋਂ ਬਾਅਦ ਚੀਨ ਲਈ ਰਵਾਨਾ ਹੋਣਗੇ। ਪ੍ਰਚੰਡ 19ਵੀਆਂ ਏਸ਼ੀਆਈ ਖੇਡਾਂ ਵਿੱਚ ਹਿਮਾਲੀਅਨ ਰਾਸ਼ਟਰ ਦੇ ਵਫ਼ਦ ਦੇ ਹਿੱਸੇ ਵਜੋਂ ਨੇਪਾਲ ਦੇ ਉੱਤਰੀ ਗੁਆਂਢੀ ਚੀਨ ਦਾ ਦੌਰਾ ਕਰਨਗੇ।

ਦੌਰੇ ਦੌਰਾਨ ਉਹ ਚੀਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦੇ ਪ੍ਰੈੱਸ ਕੋਆਰਡੀਨੇਟਰ ਸੂਰਿਆ ਕਿਰਨ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਇਦ 20 ਸਤੰਬਰ ਨੂੰ ਕਾਠਮੰਡੂ ਤੋਂ ਨਿਊਯਾਰਕ ਲਈ ਰਵਾਨਾ ਹੋਣਗੇ। ਵਿਦੇਸ਼ ਮੰਤਰਾਲਾ ਨੇ ਅਜੇ ਤੱਕ ਉਨ੍ਹਾਂ ਦੇ ਦੌਰੇ ਦਾ ਰਸਮੀ ਐਲਾਨ ਨਹੀਂ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਵਿਦੇਸ਼ ਮੰਤਰੀ ਐੱਨ.ਪੀ. ਸਾਊਦ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਸਤੰਬਰ ਦੇ ਤੀਜੇ ਜਾਂ ਚੌਥੇ ਹਫ਼ਤੇ ਵਿੱਚ ਚੀਨ ਦਾ ਅਧਿਕਾਰਤ ਦੌਰਾ ਕਰਨਗੇ। ਪ੍ਰਚੰਡ ਨੇ ਪਿਛਲੇ ਸਾਲ ਦਸੰਬਰ 'ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ।


author

cherry

Content Editor

Related News