ਨੇਪਾਲ : ਪ੍ਰਚੰਡ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ PM ਦੇਊਬਾ ਹੋਏ ਇਕਾਂਤਵਾਸ

Sunday, Jan 09, 2022 - 12:16 AM (IST)

ਨੇਪਾਲ : ਪ੍ਰਚੰਡ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ PM ਦੇਊਬਾ ਹੋਏ ਇਕਾਂਤਵਾਸ

ਕਾਠਮੰਡੂ-ਨੇਪਾਲ 'ਚ ਸੱਤਾਧਾਰੀ ਗਠਜੋੜ ਦੇ ਨੇਤਾ ਪੁਸ਼ਪ ਕਮਲ ਦਹਿਲ 'ਪ੍ਰਚੰਡ' ਦੀ ਜਾਂਚ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ,  ਦੇਸ਼ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਬਾ ਸ਼ਨੀਵਾਰ ਨੂੰ ਇਕਾਂਤਵਾਸ 'ਚ ਚਲੇ ਗਏ। ਦੇਊਬਾ ਪ੍ਰਚੰਡ ਦੇ ਸੰਪਰਕ 'ਚ ਆਏ ਸਨ। ਪ੍ਰਧਾਨ ਮੰਤਰੀ ਸਕੱਤਰੇਤ ਦੇ ਅੰਡਰ ਸੈਕਟਰੀ ਜਨਕਰਾਜ ਭੱਟ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਐਤਵਾਰ ਨੂੰ 75 ਸਾਲਾ ਦੇਊਬਾ ਦੀ ਕੋਵਿਡ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਭਾਰਤ ਬਾਇਓਟੈੱਕ ਦਾ ਦਾਅਵਾ : ਕੋਰੋਨਾ ਵਿਰੁੱਧ ਬੂਸਟਰ ਖੁਰਾਕ ਦੇ ਤੌਰ 'ਤੇ ਕੋਵੈਕਸੀਨ ਸੁਰੱਖਿਅਤ

ਵੀਰਵਾਰ ਨੂੰ ਪ੍ਰਧਾਨ ਮੰਤਰੀ ਦੀ ਆਧਿਕਾਰਿਤ ਰਿਹਾਇਸ਼ 'ਤੇ ਇਕ ਉੱਚ ਪੱਧਰੀ ਬੈਠਕ ਦੌਰਾਨ ਦੇਊਬਾ ਅਤੇ ਪ੍ਰਚੰਡ ਇਕ ਦੂਜੇ ਦੇ ਸੰਪਰਕ 'ਚ ਆਏ ਸਨ। ਇਕਾਂਤਵਾਸ 'ਚ ਜਾਣ ਤੋਂ ਪਹਿਲਾਂ ਦੇਊਬਾ ਨੇ ਨੇਪਾਲ ਦੀ ਕਮਿਊਨਿਟੀ ਪਾਰਟੀ (ਸੰਯੁਕਤ ਮਾਕਰਸਵਾਦੀ ਲੇਨਿਨਵਾਦੀ) ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਕੇ.ਪੀ. ਸ਼ਰਮਾ ਓਲੀ ਨਾਲ ਸ਼ਨੀਵਾਰ ਨੂੰ ਸਵੇਰੇ ਇਕ ਘੰਟੇ ਤੱਕ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ DC ਦਵਿੰਦਰ ਸਿੰਘ ਹੋਏ ਕੋਰੋਨਾ ਪਾਜ਼ੇਟਿਵ

ਪ੍ਰਚੰਡ ਦੇ ਨਿੱਜੀ ਸਕੱਤਰ ਗੰਗਾ ਦਹਿਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਹ ਲੈਣ 'ਚ ਤਕਲੀਫ਼ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਆਰ.ਟੀ. ਪੀ.ਸੀ.ਆਰ. ਜਾਂਚ 'ਚ ਪ੍ਰਚੰਡ ਨੂੰ ਇਨਫੈਕਟਿਡ ਪਾਇਆ ਗਿਆ। ਪ੍ਰਚੰਡ ਦੋ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਉਨ੍ਹਾਂ ਦੇ ਨਿੱਜੀ ਸਕੱਤਰ ਰਮੇਸ਼ ਮੱਲਾ ਦੀ ਜਾਂਚ 'ਚ ਵੀ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਨੇਪਾਲ 'ਚ ਸ਼ਨੀਵਾਰ ਨੂੰ ਕੋਵਿਡ-19 ਦੇ 944 ਮਾਮਲੇ ਸਾਹਮਣੇ ਆਏ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਹੋਏ ਕੋਰੋਨਾ ਪਾਜ਼ੇਟਿਵ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News