ਮਾਊਂਟ ਐਵਰੈਸਟ ’ਤੇ ਚੜ੍ਹਨ ਦੇ ਚਾਹਵਾਨ ਲੋਕਾਂ ਲਈ ਅਹਿਮ ਖ਼ਬਰ, ਹੁਣ ਖ਼ਰਚਣੇ ਪੈਣਗੇ ਇੰਨੇ ਡਾਲਰ

Tuesday, Aug 15, 2023 - 10:45 AM (IST)

ਮਾਊਂਟ ਐਵਰੈਸਟ ’ਤੇ ਚੜ੍ਹਨ ਦੇ ਚਾਹਵਾਨ ਲੋਕਾਂ ਲਈ ਅਹਿਮ ਖ਼ਬਰ, ਹੁਣ ਖ਼ਰਚਣੇ ਪੈਣਗੇ ਇੰਨੇ ਡਾਲਰ

ਕਾਠਮੰਡੂ (ਭਾਸ਼ਾ)– ਨੇਪਾਲ ਸਰਕਾਰ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਹ 2025 ਤੋਂ ਮਾਊਂਟ ਐਵਰੈਸਟ ’ਤੇ ਚੜ੍ਹਾਈ ਦੀ ਇਜਾਜ਼ਤ ਪ੍ਰਾਪਤ ਕਰਨ ਲਈ ਰਾਇਲਟੀ ਫੀਸ ਨੂੰ 4,000 ਅਮਰੀਕੀ ਡਾਲਰ ਤੋਂ ਵਧਾ ਕੇ 15,000 ਅਮਰੀਕੀ ਡਾਲਰ ਕਰਨ ’ਤੇ ਵਿਚਾਰ ਕਰ ਰਹੀ ਹੈ। ਫਿਲਹਾਲ 8,848.86 ਮੀਟਰ ਦੀ ਉਚਾਈ ਵਾਲੇ ਦੁਨੀਆ ਦੇ ਸਭ ਤੋਂ ਉੱਚੇ ਪਹਾੜ ’ਤੇ ਚੜ੍ਹਨ ਦੇ ਚਾਹਵਾਨ ਵਿਦੇਸ਼ੀ ਪਰਬਤਾਰੋਹੀਆਂ ਨੂੰ 11,000 ਅਮਰੀਕੀ ਡਾਲਰ ਦੀ ਰਾਇਲਟੀ ਫੀਸ ਦੇਣੀ ਪੈਂਦੀ ਹੈ। ਨੇਪਾਲੀ ਪਰਬਤਾਰੋਹੀਆਂ ਨੂੰ 75,000 ਐੱਨ. ਆਰ. (ਨੇਪਾਲੀ ਰੁਪਏ) ਫੀਸ ਦੇਣੀ ਪੈਂਦੀ ਹੈ। ਸਰਕਾਰ ਨੇ ਪਿਛਲੀ ਵਾਰ ਜਨਵਰੀ 2015 ’ਚ ਰਾਇਲਟੀ ਫੀਸ ’ਚ ਸੋਧ ਕੀਤੀ ਸੀ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਸੁਤੰਤਰਤਾ ਦਿਵਸ ਦਾ ਜਸ਼ਨ ਪਿਆ ਫਿੱਕਾ, ਹਵਾਈ ਫਾਈਰਿੰਗ 'ਚ 2 ਲੋਕਾਂ ਮੌਤ, 80 ਤੋਂ ਵਧੇਰੇ ਜ਼ਖ਼ਮੀ

ਵਿਭਾਗ ਦੇ ਬੁਲਾਰੇ ਯੁਵਰਾਜ ਖਾਤੀਵਾੜਾ ਨੇ ਕਿਹਾ ਕਿ ਸੈਰ-ਸਪਾਟਾ ਵਿਭਾਗ ਨੇ 2025 ਤੋਂ ਮਾਊਂਟ ਐਵਰੈਸਟ ’ਤੇ ਚੜ੍ਹਨ ਦੇ ਚਾਹਵਾਨ ਪ੍ਰਤੀ ਵਿਦੇਸ਼ੀ ਨਾਗਰਿਕ ਲਈ 15,000 ਅਮਰੀਕੀ ਡਾਲਰ ਦੀ ਨਵੀਂ ਰਾਇਲਟੀ ਫੀਸ ਪ੍ਰਸਤਾਵਿਤ ਕੀਤੀ ਹੈ। ਪ੍ਰਸਤਾਵ ਨੂੰ ਕੈਬਨਿਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਨਵੀਂ ਫੀਸ ਲਾਗੂ ਹੋ ਜਾਵੇਗੀ। ਮੌਜੂਦਾ ਫੀਸ ’ਚ ਕਿਸੇ ਵੀ ਵਿਦੇਸ਼ੀ ਪਰਬਤਾਰੋਹੀ ਨੂੰ 11,000 ਅਮਰੀਕੀ ਡਾਲਰ ਦੇ ਭੁਗਤਾਨ ’ਤੇ ਸਾਊਥ ਫੇਸ (ਨੇਪਾਲ ਵੱਲੋਂ) ਵੱਲੋਂ ਮਾਊਂਟ ਐਵਰੈਸਟ ’ਤੇ ਚੜ੍ਹਨ ਦੀ ਇਜਾਜ਼ਤ ਹੁੰਦੀ ਹੈ। 2015 ਤੋਂ ਪਹਿਲਾਂ ਸਮੂਹ ਮੁਹਿੰਮਾਂ ’ਚ ਹਰ ਵਿਅਕਤੀ 10,000 ਅਮਰੀਕੀ ਡਾਲਰ ਖਰਚ ਕਰਦਾ ਸੀ। ਹਾਲਾਂਕਿ ਬਾਅਦ ’ਚ ਸਾਰੀਆਂ ਵਿਵਸਥਾਵਾਂ ਹਟਾ ਦਿੱਤੀਆਂ ਗਈਆਂ ਅਤੇ ਪ੍ਰਤੀ ਵਿਦੇਸ਼ੀ ਪਰਬਤਾਰੋਹੀ 11,000 ਅਮਰੀਕੀ ਡਾਲਰ ਦੀ ਇੱਕੋ ਜਿਹੀ ਫੀਸ ਲਾਗੂ ਕੀਤੀ ਗਈ।

ਇਹ ਵੀ ਪੜ੍ਹੋ: ਅਮਰੀਕਾ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਦਿੱਤੀਆਂ ਸ਼ੁਭਕਾਮਨਾਵਾਂ, ਕਿਹਾ- India-US ਸਬੰਧ ਪਹਿਲਾਂ ਨਾਲੋਂ ਮਜ਼ਬੂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News