ਨੇਪਾਲ ਦਾ ਵੱਡਾ ਕਦਮ, ਵੱਡੇ ਹੋਟਲਾਂ ''ਚ ਪਲਾਸਟਿਕ ਦੀਆਂ ਬੋਤਲਾਂ ''ਤੇ ਲਾਈ ਪਾਬੰਦੀ
Wednesday, Oct 23, 2024 - 03:38 PM (IST)
ਕਾਠਮੰਡੂ (ਯੂ.ਐਨ.ਆਈ.)- ਨੇਪਾਲ ਸਰਕਾਰ ਨੇ ਚਾਰ ਸਿਤਾਰਾ ਅਤੇ ਇਸ ਤੋਂ ਵੱਧ ਦੇ ਸਿਤਾਰਿਆਂ ਵਾਲੇ ਹੋਟਲਾਂ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਜਨਰਲ ਨਰਾਇਣ ਪ੍ਰਸਾਦ ਰੇਗਮੀ ਨੇ ਬੁੱਧਵਾਰ ਨੂੰ ਕਿਹਾ, ''ਇਹ ਪਾਬੰਦੀ ਸਾਰੇ ਚਾਰ-ਸਿਤਾਰਾ, ਪੰਜ-ਸਿਤਾਰਾ, ਪੰਜ-ਸਿਤਾਰਾ ਡੀਲਕਸ ਅਤੇ ਡੀਲਕਸ ਅਤੇ ਲਗਜ਼ਰੀ ਹੋਟਲਾਂ ਅਤੇ ਰਿਜ਼ੋਰਟਾਂ 'ਤੇ ਲਾਗੂ ਹੁੰਦੀ ਹੈ।''
ਪੜ੍ਹੋ ਇਹ ਅਹਿਮ ਖ਼ਬਰ-Canada 'ਤੇ ਦਬਾਅ ਬਣਾਉਣ ਲਈ India ਫਾਈਵ ਆਈਜ਼ ਦੇਸ਼ਾਂ ਨਾਲ ਜਾਣਕਾਰੀ ਕਰੇਗਾ ਸਾਂਝੀ
ਏਜੰਸੀ ਨੇ ਮੰਗਲਵਾਰ ਨੂੰ ਇੱਕ ਨਿਰਦੇਸ਼ ਜਾਰੀ ਕਰਦੇ ਹੋਏ ਉੱਚ ਪੱਧਰੀ ਹੋਟਲਾਂ ਅਤੇ ਰਿਜ਼ੋਰਟਾਂ ਨੂੰ ਪਲਾਸਟਿਕ ਦੀਆਂ ਬੋਤਲਾਂ ਦੀ ਬਜਾਏ ਕੱਚ ਦੀਆਂ ਬੋਤਲਾਂ ਅਤੇ ਧਾਤ ਦੇ ਭਾਂਡਿਆਂ ਵਿੱਚ ਪਾਣੀ ਦੇਣ ਦਾ ਨਿਰਦੇਸ਼ ਦਿੱਤਾ। ਡਾਇਰੈਕਟਰ ਜਨਰਲ ਨੇ ਸਿਨਹੂਆ ਨੂੰ ਦੱਸਿਆ ਕਿ ਸੰਭਾਵੀ ਸਿਹਤ ਖਤਰਿਆਂ ਅਤੇ ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਨਿਰਦੇਸ਼ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਏਜੰਸੀ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਹੋਰ ਹੋਟਲਾਂ ਅਤੇ ਰਿਜ਼ੋਰਟਾਂ 'ਤੇ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾ ਰਹੀ ਹੈ।
ਗੌਰਤਲਬ ਹੈ ਕਿ ਨੇਪਾਲ ਦੇ 300 ਤੋਂ ਵੱਧ ਹੋਟਲਾਂ, ਰਿਜ਼ੋਰਟਾਂ ਅਤੇ ਗੈਸਟ ਹਾਊਸਾਂ ਦੀ ਨੁਮਾਇੰਦਗੀ ਕਰਨ ਵਾਲੀ ਹੋਟਲ ਐਸੋਸੀਏਸ਼ਨ ਨੇ ਜੂਨ 2022 ਵਿੱਚ ਐਲਾਨ ਕੀਤਾ ਸੀ ਕਿ 1 ਜਨਵਰੀ 2025 ਤੋਂ ਇਸਦੇ ਸਾਰੇ ਮੈਂਬਰ ਅਦਾਰਿਆਂ ਵਿਚ ਹਰ ਤਰ੍ਹਾਂ ਦੀਆਂ ਪਲਾਸਟਿਕ ਦੀਆਂ ਬੋਤਲਾਂ, ਸਟ੍ਰਾ, ਪਲੇਟਾਂ, ਡਰਿੰਕ ਸਟਰਿਅਰਜ਼ ,ਕਟਲਰੀ, ਟੂਥਬਰਸ਼ ਅਤੇ ਕੰਘੀ ਆਦਿ 'ਤੇ ਪਾਬੰਦੀ ਲਗਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।