ਨੇਪਾਲ 'ਚ 12 ਭਾਰਤੀ ਪਾਏ ਗਏ ਕੋਰੋਨਾ ਪੌਜੀਟਿਵ

Monday, Apr 20, 2020 - 11:08 AM (IST)

ਨੇਪਾਲ 'ਚ 12 ਭਾਰਤੀ ਪਾਏ ਗਏ ਕੋਰੋਨਾ ਪੌਜੀਟਿਵ

ਕਾਠਮੰਡੂ (ਬਿਊਰੋ): ਨੇਪਾਲ ਦੀ ਇਕ ਮਸਜਿਦ ਵਿਚ ਲੁਕੇ 12 ਭਾਰਤੀ ਨਾਗਰਿਕ ਕੋਰੋਨਾਵਾਇਰਸ ਪੌਜੀਟਿਵ ਮਿਲੇ ਹਨ। ਉਹਨਾਂ ਦੇ ਨਾਲ ਰਹਿਣ ਵਾਲੇ 65 ਸਾਲ ਦੇ ਇਕ ਸਥਾਨਕ ਬਜ਼ੁਰਗ ਦਾ ਟੈਸਟ ਵੀ ਪੌਜੀਟਿਵ ਆਇਆ ਹੈ। ਇਸ ਦੇ ਬਾਅਦ ਨੇਪਾਲ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 31 ਹੋ ਗਈ ਹੈ। ਨੇਪਾਲ ਦੇ ਸਿਹਤ ਮੰਤਰਾਲੇ ਨਾਲ ਜੁੜੇ ਅਧਿਕਾਰੀ ਬਸੁਦੇਵ ਪਾਂਡੇ ਨੇ ਐਤਵਾਰ ਨੂੰ ਦੱਸਿਆ ਕਿ ਉਦੈਪੁਰ ਜ਼ਿਲ੍ਹੇ ਦੇ ਤ੍ਰਿਯੁੱਗ ਵਿਚ ਮਸਜਿਦ ਵਿਚ ਰਹਿਣ ਵਾਲੇ ਸਥਾਨਕ ਨਾਗਰਿਕ ਦਾ ਟੈਸਟ ਪੌਜੀਟਿਵ ਆਇਆ ਹੈ। ਸਥਾਨਕ ਵਸਨੀਕਾਂ ਵੱਲੋਂ ਉਹਨਾਂ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤੇ ਜਾਣ ਦੇ ਬਾਅਦ ਉਹਨਾਂ ਨੂੰ ਇਕ ਸਕੂਲ ਦੀ ਇਮਾਰਤ ਵਿਚ ਕੁਆਰੰਟੀਨ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਇਸ ਜਾਨਵਰ ਦੇ ਖੂਨ ਨਾਲ ਬਣ ਸਕਦੈ ਕੋਰੋਨਾ ਦਾ ਟੀਕਾ

ਸਿਹਤ ਮੰਤਰਾਲੇ ਦੇ ਮਹਾਮਾਰੀ ਵਿਗਿਆਨ ਅਤੇ ਰੋਗ ਕੰਟਰੋਲ ਵਿਭਾਗ ਦੇ ਪ੍ਰਮੁੱਕ ਬਾਸੁਦੇਵ ਪਾਂਡੇ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਵਿਅਕਤੀ ਦਾ ਕੋਵਿਡ-19 ਪਰੀਖਣ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮਰੀਜ਼ ਉਦੈਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜੋ ਤ੍ਰਿਪੁਗਾ ਵਿਚ ਉਸੇ ਮਸਜਿਦ ਵਿਚ ਰਹਿ ਰਿਹਾ ਸੀ ਜਿੱਥੇ ਜਾਨਲੇਵਾ ਵਾਇਰਸ ਨਾਲ 12 ਭਾਰਤੀ ਇਨਫੈਕਟਿਡ ਹੋਏ ਸਨ। ਸਿਹਤ ਮੰਤਰਾਲੇ ਦੇ ਮੁਤਾਬਕ ਕੋਵਿਡ-19 ਦੇ ਕੁੱਲ ਮਾਮਲਿਆਂ ਵਿਚ 65 ਸਾਲਾ ਮਹਿਲਾ ਸਮੇਤ 3 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ।
 


author

Vandana

Content Editor

Related News