ਨੇਪਾਲ ਨੇ ਐਵਰੈਸਟ ''ਤੇ ਪਹਿਲੀ ਚੜ੍ਹਾਈ ਦੀ ਮਨਾਈ ਵਰ੍ਹੇਗੰਢ

Wednesday, May 29, 2019 - 05:43 PM (IST)

ਨੇਪਾਲ ਨੇ ਐਵਰੈਸਟ ''ਤੇ ਪਹਿਲੀ ਚੜ੍ਹਾਈ ਦੀ ਮਨਾਈ ਵਰ੍ਹੇਗੰਢ

ਕਾਠਮੰਡੂ (ਭਾਸ਼ਾ)— ਨੇਪਾਲ ਨੇ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ 'ਤੇ ਪਹਿਲੀ ਚੜ੍ਹਾਈ ਦੀ ਵਰ੍ਹੇਗੰਢ ਮਨਾਈ। ਮਾਊਂਟ ਐਵਰੈਸਟ 'ਤੇ ਚੜ੍ਹਾਈ ਦੇ ਮੌਸਮ ਦੌਰਾਨ 4 ਸਾਲਾਂ ਵਿਚ ਸਭ ਤੋਂ ਵੱਧ ਮੌਤਾਂ ਵਿਚ ਇਹ ਵਰ੍ਹੇਗੰਢ ਮਨਾਈ ਗਈ। ਇਨ੍ਹਾਂ ਮੌਤਾਂ ਦੇ ਬਾਅਦ ਇਹ ਬਹਿਸ ਤੇਜ਼ ਹੋ ਗਈ ਹੈ ਕੀ ਸਰਕਾਰ ਨੂੰ ਮਾਊਂਟ ਐਵਰੈਸਟ 'ਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਪਹੁੰਚਣ 'ਤੇ ਰੋਕ ਲਈ ਪਰਮਿਟ ਦੀ ਗਿਣਤੀ ਸੀਮਤ ਕਰ ਦੇਣੀ ਚਾਹੀਦੀ ਹੈ। 

ਸਰਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ ਪਰਬਤਾਰੋਹੀ ਐਡਮੰਡ ਹਿਲੇਰੀ ਦੇ ਸਫਲਤਾਪੂਰਵਕ ਮਾਊਂਟ ਐਵਰੈਸਟ ਫਤਹਿ ਕਰਨ ਦਾ ਜਸ਼ਨ ਮਨਾਉਣ ਵਾਲੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਪਰਮਿਟ 'ਤੇ ਲਗਾਮ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ। ਇਸ ਸਾਲ ਰਿਕਾਰਡ ਗਿਣਤੀ ਵਿਚ ਪਰਬਤਾਰੋਹੀਆਂ ਨੂੰ ਇਜਾਜ਼ਤ ਦਿੱਤੀ ਗਈ। ਉਨ੍ਹਾਂ ਨੇ ਇਸ ਨੂੰ ਗੈਰ ਤਜਰੇਬਕਾਰਾਂ ਵੱਲੋਂ ਕੀਤਾ ਗਿਆ ਟ੍ਰੈਫਿਕ ਜਾਮ ਦੱਸਿਆ। ਸਰਕਾਰ ਦੇ ਮੰਤਰੀ ਗੋਕੁਲ ਪ੍ਰਸਾਦ ਬਾਸਕੋਟਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਐਵਰੈਸਟ 'ਤੇ ਚੜ੍ਹਾਈ ਵਿਚ ਗਲਤ ਪ੍ਰਬੰਧ ਸੀ। ਇਸ ਸਾਲ ਐਵਰੈਸਟ 'ਤੇ ਚੜਾਈ ਦੌਰਾਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Vandana

Content Editor

Related News