ਨੇਪਾਲੀ ਪੀ.ਐੱਮ. ਦਾ ਬਿਆਨ, ਭਾਰਤ ਨਾਲ ਗੱਲਬਾਤ ਜ਼ਰੀਏ ਹੱਲ ਹੋਵੇਗਾ ਸਰਹੱਦੀ ਵਿਵਾਦ

Monday, Feb 08, 2021 - 05:58 PM (IST)

ਨੇਪਾਲੀ ਪੀ.ਐੱਮ. ਦਾ ਬਿਆਨ, ਭਾਰਤ ਨਾਲ ਗੱਲਬਾਤ ਜ਼ਰੀਏ ਹੱਲ ਹੋਵੇਗਾ ਸਰਹੱਦੀ ਵਿਵਾਦ

ਕਾਠਮੰਡੂ (ਬਿਊਰੋ): ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨਾਲ ਚੱਲ ਰਹੇ ਸਰੱਹਦੀ ਵਿਵਾਦਾਂ ਨੂੰ ਕੂਟਨੀਤਕ ਗੱਲਬਾਤ ਜ਼ਰੀਏ ਹੱਲ ਕੀਤਾ ਜਾਵੇਗਾ। ਨੇਪਾਲ ਅਤੇ ਭਾਰਤ ਨੇ ਪਿਛਲੇ ਮਹੀਨੇ ਨਵੀਂ ਦਿੱਲੀ ਵਿਚ ਕੈਬਨਿਟ ਪੱਧਰ ਦੀ ਵਾਰਤਾ ਕੀਤੀ ਸੀ ਪਰ ਹੱਲ ਨਹੀਂ ਲਿਕਲਿਆ ਸੀ। ਓਲੀ ਨੇ ਇਹ ਟਿੱਪਣੀ ਨੇਪਾਲੀ ਸੈਨਾ ਵੱਲੋਂ 'ਨੇਪਾਲ ਦੀ ਅੰਤਰਰਾਸ਼ਟਰੀ ਸੀਮਾ ਸੁਰੱਖਿਆ ਅਤੇ ਸੀਮਾ ਪ੍ਰਬੰਧਨ ਨਾਲ ਸਬੰਧਤ ਏਜੰਸੀਆਂ ਵਿਚ ਤਾਲਮੇਲ' ਸਿਰਲੇਖ 'ਤੇ ਆਯੋਜਿਤ ਸੈਮੀਨਾਰ ਵਿਚ ਕੀਤੀ।

ਰੱਖਿਆ ਮੰਤਰੀ ਦਾ ਅਹੁਦਾ ਹੀ ਸੰਭਾਲਣ ਵਾਲੇ ਓਲੀ ਨੇ ਤਰਕ ਦਿੱਤਾ ਕਿ ਗੁਆਂਢੀ ਦੇਸ਼ਾਂ ਨਾਲ ਸੰਬੰਧ ਦੋਸਤਾਨਾ ਬਣਾਏ ਜਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਨੇਪਾਲ-ਭਾਰਤ ਦੇ ਸੰਬੰਧਾਂ ਨੂੰ ਦੋਸਤਾਨਾ ਢੰਗ ਨਾਲ ਮਜ਼ਬੂਤ ਕਰਨ ਲਈ ਸਾਨੂੰ ਨਕਸ਼ਾ ਪ੍ਰਿੰਟ ਕਰਨਾ ਹੋਵੇਗਾ ਅਤੇ ਭਾਰਤ ਨਾਲ ਗੱਲਬਾਤ ਕਰਨੀ ਹੋਵੇਗੀ। ਸਾਡੇ ਸੰਬੰਧ ਸਿਰਫ ਗੱਲਬਾਤ ਜ਼ਰੀਏ ਦੋਸਤਾਨਾ ਬਣ ਸਕਦੇ ਹਨ। ਨੇਪਾਲ ਅਤੇ ਭਾਰਤ ਦਾ ਸੁਸਤਾ ਅਤੇ ਕਾਲਾਪਾਨੀ ਖੇਤਰ ਵਿਚ ਸਰੱਹਦੀ ਵਿਵਾਦ ਲੰਬੇ ਸਮੇਂ ਤੋਂ ਜਾਰੀ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 12 ਹਜ਼ਾਰ ਦੇ ਪਾਰ

ਨੇਪਾਲ ਨੇ ਸ਼ਾਮਲ ਕੀਤਾ ਵਿਵਾਦਿਤ ਖੇਤਰ
ਸਾਲ 2014 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੇਪਾਲ ਯਾਤਰਾ ਦੌਰਾਨ ਦੋਹਾਂ ਪੱਖਾਂ ਦੇ ਵਿਦੇਸ਼ ਸਕੱਤਰਾਂ ਨੇ ਵਿਵਾਦ ਨੂੰ ਹੱਲ ਕਰਨ ਲਈ ਵਫਦ ਭੇਜੇ ਸਨ ਪਰ ਉਹ ਮਿਲ ਨਹੀਂ ਪਾਏ। ਇਸ ਮਗਰੋਂ ਨਵੰਬਰ 2019 ਵਿਚ ਨਵੀਂ ਦਿੱਲੀ ਨੇ ਕਾਲਾਪਾਨੀ ਨੂੰ ਆਪਣੇ ਖੇਤਰ ਵਿਚ ਸ਼ਾਮਲ ਕਰਦਿਆਂ ਇਕ ਨਵਾਂ ਰਾਜਨੀਤਕ ਨਕਸ਼ਾ ਬਣਾਇਆ। ਨੇਪਾਲ ਨੇ ਭਾਰਤ ਦੇ ਇਸ ਕਦਮ 'ਤੇ ਇਤਰਾਜ਼ ਜ਼ਾਹਰ ਕੀਤਾ ਅਤੇ ਬਾਅਦ ਵਿਚ ਨੇਪਾਲ ਨੇ ਵਿਵਾਦਿਤ ਖੇਤਰ ਨੂੰ ਸ਼ਾਮਲ ਕਰਦਿਆਂ ਨਵਾਂ ਰਾਜਨੀਤਕ ਨਕਸ਼ਾ ਪੇਸ਼ ਕਰ ਦਿੱਤਾ, ਜਿਸ ਨੂੰ ਭਾਰਤ ਨੇ ਅਸਵੀਕਾਰ ਕਰ ਦਿੱਤਾ ਸੀ।

ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਵੱਡੀ ਤਿਆਰੀ, LAC 'ਤੇ ਤਾਇਨਾਤ ਕਰ ਰਿਹਾ ਮਿਜ਼ਾਈਲ, ਰਾਕੇਟ ਅਤੇ ਤੋਪਾਂ : ਰਿਪੋਰਟ

ਸੋਮਵਾਰ ਨੂੰ ਸੈਮੀਨਾਰ ਨੂੰ ਸੰਬੋਧਿਤ ਕਰਦਿਆਂ ਓਲੀ ਨੇ ਕਿਹਾ ਕਿ ਤੱਥਾਂ ਅਤੇ ਨਮੂਨਿਆਂ ਦੇ ਆਧਾਰ 'ਤੇ ਲਿੰਪਿਯਾਧੁਰਾ, ਲਿਪੁਲੇਖ ਅਤੇ ਕਾਲਾਪਾਨੀ ਦੇ ਮੁੱਦੇ 'ਤੇ ਭਾਰਤ ਨਾਲ ਖੁੱਲ੍ਹੀ ਅਤੇ ਦੋਸਤਾਨਾ ਗੱਲਬਾਤ ਹੋਵੇਗੀ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਖੇਤਰ ਨੂੰ ਬਣਾਏ ਰੱਖਣਾ ਚਾਹੀਦਾ ਹੈ। ਸਰਹੱਦਾਂ ਨੂੰ ਲੈਕੇ ਕੁਝ ਪੁਰਾਣੀ ਅਣਸੁਲਝੀਆਂ ਸਮੱਸਿਆਵਾਂ ਹਨ। ਲਿੰਪਿਆਧੁਰਾ, ਲਿਪੁਲੇਖ ਅਤੇ ਕਾਲਾਪਾਨੀ ਦਾ ਮੁੱਦਾ ਪਿਛਲੇ 58 ਸਾਲਾਂ ਤੋਂ ਲਟਕਿਆ ਹੋਇਆ ਹੈ। ਉਸ ਸਮੇਂ ਦੇ ਸ਼ਾਸਕਾਂ ਨੇ ਘੁਸਪੈਠ ਖ਼ਿਲਾਫ਼ ਬੋਲਣ ਦੀ ਹਿੰਮਤ ਨਹੀਂ ਦਿਖਾਈ ਅਤੇ ਉਦੋਂ ਸਾਨੂੰ ਚੁੱਪਚਾਪ ਵਿਸਥਾਪਿਤ ਹੋਣ ਲਈ ਮਜਬੂਰ ਹੋਣਾ ਪਿਆ ਸੀ। ਇਹ ਵੀ ਸੱਚ ਹੈ ਕਿ ਸਾਡੇ ਕਦਮ ਨਾਲ ਭਾਰਤ ਨਾਲ ਗਲਤਫਹਿਮੀ ਵੱਧ ਗਈ ਹੈ ਪਰ ਸਾਨੂੰ ਕਿਸੇ ਦੀ ਕੀਮਤ 'ਤੇ ਆਪਣੇ ਖੇਤਰ 'ਤੇ ਦਾਅਵਾ ਕਰਨਾ ਹੋਵੇਗਾ।

ਨੋਟ- ਨੇਪਾਲ ਦੇ ਪੀ.ਐੱਮ.ਵੱਲੋਂ ਦਿੱਤੇ ਬਿਆਨ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News