ਨੇਪਾਲ ''ਚ ਭਿਆਨਕ ਭੂਚਾਲ ਦੀ ਚੇਤਾਵਨੀ, ਜ਼ਮੀਨ ''ਚ ਵੱਧੀ ਹਲਚਲ

Tuesday, Jul 21, 2020 - 06:22 PM (IST)

ਨੇਪਾਲ ''ਚ ਭਿਆਨਕ ਭੂਚਾਲ ਦੀ ਚੇਤਾਵਨੀ, ਜ਼ਮੀਨ ''ਚ ਵੱਧੀ ਹਲਚਲ

ਕਾਠਮੰਡੂ (ਬਿਊਰੋ): ਸਾਲ 2015 ਦੀ ਤਰ੍ਹਾਂ ਇਕ ਵਾਰ ਫਿਰ ਨੇਪਾਲ ਵਿਚ ਭਿਆਨਕ ਭੂਚਾਲ ਆਉਣ ਦਾ ਖਦਸ਼ਾ ਹੈ। ਇਹ ਦਾਅਵਾ ਯੂਨੀਵਰਸਿਟੀ ਆਫ ਐਲਬਰਟਾ ਦੇ ਸ਼ੋਧ ਕਰਤਾਵਾਂ ਨੇ ਕੀਤਾ ਹੈ, ਜਿਹਨਾਂ ਨੂੰ ਨੇਪਾਲ ਵਿਚ ਪੈਟਰੋਲ ਦੀ ਖੋਜ ਦੇ ਸਮੇਂ ਜ਼ਮੀਨ ਦੇ ਅੰਦਰੋਂ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਹਨਾਂ ਆਵਾਜ਼ਾਂ, ਜ਼ਮੀਨ  ਦੀ ਪਰਤ ਅਤੇ ਟੈਕਟੋਨਿਕ ਪਲੇਟਸ ਵਿਚ ਲਗਾਤਾਰ ਹੋ ਰਹੀਆਂ ਤਬਦੀਲੀਆਂ ਦੇ ਆਧਾਰ 'ਤੇ ਇਹਨਾਂ ਸ਼ੋਧ ਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ। 

ਸ਼ੋਧ ਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਭੂਚਾਲ ਆਉਣ 'ਤੇ ਸਭ ਤੋਂ ਜ਼ਿਆਦਾ ਬੁਰੀ ਹਾਲਤ ਨੇਪਾਲ ਦੇ ਦੱਖਣ-ਪੱਛਮ ਇਲਾਕੇ ਵਿਚ ਹੋ ਸਕਦੀ ਹੈ। ਇੰਡੀਆ ਟਾਈਮਜ਼ ਡਾਟ ਕਾਮ ਵਿਚ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਨੇਪਾਲ ਵਿਚ ਆਉਣ ਵਾਲੇ ਭੂਚਾਲ ਲਈ ਗੰਗਾ ਨਦੀ ਦੇ ਵਹਾਅ ਖੇਤਰ ਦੇ ਹੇਠਾਂ ਜ਼ਮੀਨ ਦੇ ਅੰਦਰ ਹੋਣ ਵਾਲੀਆਂ ਤਬਦੀਲੀਆਂ ਪ੍ਰਮੁੱਖ ਜ਼ਿੰਮੇਵਾਰ ਹੋਣਗੀਆਂ। ਯੂਨੀਵਰਸਿਟੀ ਆਫ ਐਲਬਰਟਾ ਦੇ ਸ਼ੋਧ ਕਰਤਾ ਮਾਈਕ ਡੁਵਾਲ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਨੇਪਾਲ ਦੀ ਹਿਮਾਲਈ ਜ਼ਮੀਨ ਦੇ ਹੇਠਾਂ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨੂੰ ਰਿਕਾਰਡ ਕੀਤਾ ਹੈ। ਇਹ ਤਬਦੀਲੀਆਂ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਹਿਲਾ ਕੇ ਰੱਖ ਦੇਣਗੀਆਂ।

ਮਾਈਕ ਡੁਵਾਲ ਦੀ ਟੀਮ ਨੇ ਨੇਪਾਲ ਦੀ ਜ਼ਮੀਨ ਦੇ ਹੇਠਾਂ ਦੀ ਪਰਤ ਦਾ ਅਧਿਐਨ ਕੀਤਾ। ਉਹਨਾਂ ਨੂੰ ਪਤਾ ਚੱਲਿਆ ਕਿ ਨੇਪਾਲ ਦੀ ਪਹਾੜੀ ਜ਼ਮੀਨ ਦੇ ਹੇਠਾਂ ਦੀ ਪਰਤ ਗੰਗਾ ਦੇ ਵਹਾਅ ਖੇਤਰ ਦੇ ਹੇਠਾਂ ਵੱਲ ਆਉਣ ਵਾਲੀ ਪਰਤ ਨਾਲ ਲੱਗਦੀ ਹੈ। ਗੰਗਾ ਦੀ ਜ਼ਮੀਨ ਹੇਠੋਂ ਲਗਾਤਾਰ ਆਵਾਜ਼ਾਂ ਆ ਰਹੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਗੰਗਾ ਦੇ ਹੇਠਾਂ ਵੱਡੀ ਹਲਚਲ ਹੋ ਰਹੀ ਹੈ। ਮਾਈਕ ਨੇ ਦੱਸਿਆ ਕਿ ਹਿਮਾਲਿਆ ਦੇ ਹੇਠਾਂ ਜ਼ਮੀਨ ਦੀ ਪਰਤ ਦਾ ਵੱਡਾ ਅਤੇ ਉਲਝਿਆ ਹੋਇਆ ਨੈੱਟਵਰਕ ਹੈ। ਇਹ ਨੈੱਟਵਰਕ ਇੰਨਾ ਉਲਝਿਆ ਹੈ ਕਿ ਇਸ ਨੂੰ ਸਮਝ ਪਾਉਣਾ ਮੁਸ਼ਕਲ ਹੈ ਕਿ ਕਿਹੜਾ ਫਾਲਟ ਕਦੋਂ ਹਿੱਲੇਗਾ ਅਤੇ ਉਸ ਨਾਲ ਕਿੰਨਾ ਭੂਚਾਲ ਆਵੇਗਾ, ਇਹ ਕਹਿਣਾ ਆਸਾਨ ਨਹੀਂ ਹੈ। ਇਸੇ ਟੀਮ ਦੇ ਜਾਨ ਵਾਲਡ੍ਰਨ ਕਹਿੰਦੇ ਹਨ ਕਿ ਆਮਤੌਰ 'ਤੇ ਫਾਲਟਸ 1,000 ਸਾਲ ਜਾਂ ਉਸ ਦੇ ਨੇੜੇ ਇਕ-ਦੂਜੇ ਨਾਲ ਟਕਰਾਉਂਦੇ ਹਨ ਜਾਂ ਸਲਿਪ ਕਰਦੇ ਹਨ। ਅਜਿਹੇ ਵਿਚ ਭੂਚਾਲ ਆਉਂਦਾ ਹੈ। ਨੇਪਾਲ ਦੀ ਜ਼ਮੀਨ ਦੇ ਹੇਠਾਂ ਇਕ ਅਜਿਹਾ ਫਾਲਟ ਹੈ ਜੋ ਕਦੇ ਵੀ ਖਿਸਕ ਸਕਦਾ ਹੈ ਇਸ ਨਾਲ ਭਿਆਨਕ ਭੂਚਾਲ ਆਉਣ ਦਾ ਖਦਸ਼ਾ ਹੈ। 

ਪੜ੍ਹੋ ਇਹ ਅਹਿਮ ਖਬਰ- ਸਾਊਦੀ ਸਰਕਾਰ ਦਾ ਨਵਾਂ ਆਦੇਸ਼, ਇਸ ਸਾਲ ਸਿਰਫ 1,000 ਸ਼ਰਧਾਲੂ ਕਰ ਸਕਣਗੇ ਹੱਜ ਯਾਤਰਾ

ਜਾਨ ਨੇ ਦੱਸਿਆ ਕਿ ਨੇਪਾਲ ਜਿਸ ਜਗ੍ਹਾ 'ਤੇ ਸਥਿਤ ਹੈ ਉੱਥੋਂ ਹਿਮਾਲਿਯਨ ਪਲੇਟਸ ਅਤੇ ਫਾਲਟਸ ਦੀ ਸ਼ੁਰੂਆਤ ਹੁੰਦੀ ਹੈ। ਭਾਰਤੀ ਟੈਕਟੋਨਿਕ ਪਲੇਟਸ ਅਤੇ ਫਾਲਟਸ ਲਗਾਤਾਰ ਹਿਮਾਲਿਆ ਵੱਲ ਖਿਸਕ ਰਹੇ ਹਨ। ਇਸ ਦਬਾਅ ਦੇ ਕਾਰਨ ਗੰਗਾ ਦੇ ਵਹਾਅ ਖੇਤਰ ਦੇ ਹੇਠਾਂ ਦੀ ਜ਼ਮੀਨ ਵਿਚੋਂ ਆਵਾਜ਼ਾਂ ਆ ਰਹੀਆਂ ਹਨ। ਇਹ ਆਵਾਜ਼ਾਂ ਦੱਸਦੀਆਂ ਹਨ ਕਿ ਇੱਥੇ ਧਰਤੀ ਹਿੱਲ ਸਕਦੀ ਹੈ। ਨੇਪਾਲ ਅਤੇ ਭਾਰਤ ਦੇ ਸਰਹੱਦੀ ਇਲਾਕੇ ਅਤੇ ਨੇਪਾਲ ਦੱਖਣੀ-ਪੱਛਮੀ ਇਲਾਕਾ ਬਹੁਤ ਸੰਘਣੀ ਆਬਾਦੀ ਵਾਲਾ ਹੈ। ਜੇਕਰ ਭੂਚਾਲ ਆਉਂਦਾ ਹੈ ਤਾਂ ਇੱਥੇ  ਵੱਡੀ ਤਬਾਹੀ ਹੋਵੇਗੀ। ਹੋ ਸਕਦਾ ਹੈਕਿ ਇਹ 2015 ਤੋਂ ਜ਼ਿਆਦਾ ਖਤਰਨਾਕ ਹੋਵੇ ਅਤੇ ਇਸ ਦੀ ਤੀਬਰਤਾ 7.8 ਤੋਂ ਵੱਧ ਹੋਵੇ।


author

Vandana

Content Editor

Related News