ਕੋਵਿਡ-19 : ਨੇਪਾਲ ਦੀ ਰਾਜਧਾਨੀ ਸਮੇਤ ਕਈ ਸ਼ਹਿਰਾਂ ''ਚ 15 ਦਿਨਾਂ ਦਾ ਕਰਫਿਊ
Thursday, Apr 29, 2021 - 03:24 PM (IST)
ਕਾਠਮੰਡੂ (ਭਾਸ਼ਾ): ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਹੋਰ ਸ਼ਹਿਰਾਂ ਵਿਚ 15 ਦਿਨਾਂ ਲਈ ਕਰਫਿਊ ਲਗਾਇਆ ਗਿਆ ਹੈ। ਦੇਸ਼ ਵਿਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ। ਇਕ ਪ੍ਰੈੱਸ ਬਿਆਨ ਵਿਚ ਦੱਸਿਆ ਗਿਆ ਕਿ ਕਾਠਮੰਡੂ ਦੇ ਇਲਾਵਾ ਭਕਤਪੁਰ ਅਤੇ ਲਲਿਤਪੁਰ ਜ਼ਿਲ੍ਹਿਆਂ ਵਿਚ ਵੀਰਵਾਰ ਸਵੇਰੇ 6 ਵਜੇ ਤੋਂ 12 ਮਈ ਦੀ ਅੱਧੀ ਰਾਤ ਤੱਕ ਕਰਫਿਊ ਜਾਰੀ ਰਹੇਗਾ।
ਕਾਠਮੰਡੂ ਵਿਚ ਤਿੰਨ ਜ਼ਿਲ੍ਹਿਆਂ ਦੇ ਪ੍ਰਮੁੱਖ ਜ਼ਿਲ੍ਹਾ ਅਧਿਕਾਰੀਆ ਦੀ ਬੈਠਕ ਦੇ ਬਾਅਦ ਇਹ ਆਦੇਸ਼ ਜਾਰੀ ਕੀਤਾ ਗਿਆ। ਇਸ ਵਿਚ ਦੱਸਿਆ ਗਿਆ ਕਿ ਸਿਰਫ ਲੋੜੀਂਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਕਰਫਿਊ ਲਾਗੂ ਰਹਿਣ ਤੱਕ ਬਾਕੀ ਸੇਵਾਵਾਂ ਬੰਦ ਰਹਿਣਗੀਆਂ। ਕਰਫਿਊ ਦੌਰਾਨ ਘਾਟੀ ਵਿਚ ਗੱਡੀਆਂ ਦੀ ਆਵਾਜਾਈ ਪਾਬੰਦੀਸ਼ੁਦਾ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਇਟਲੀ : ਉੱਘੇ ਸਮਾਜ ਸੁਧਾਰਕ ਜਗਜੀਤ ਸਿੰਘ ਗੁਰਮ ਦੀ ਕੋਰੋਨਾ ਕਾਰਨ ਮੌਤ
ਬਿਆਨ ਵਿਚ ਦੱਸਿਆ ਗਿਆ ਕਿ ਖਾਧ ਸਮੱਗਰੀ ਸਮੇਤ ਲੋੜੀਂਦੇ ਉਤਪਾਦਾਂ ਦੀ ਸਪਲਾਈ ਕਰਨ ਵਾਲੇ ਬਾਜ਼ਾਰ ਸਵੇਰ ਵੇਲੇ 10 ਵਜੇ ਤੱਕ ਅਤੇ ਸ਼ਾਮ ਵੇਲੇ 5 ਤੋਂ 7 ਵਜੇ ਤੱਕ ਖੁਲ੍ਹੇ ਰਹਿਣਗੇ। ਨੇਪਾਲ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 4774 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਪੀੜਤਾਂ ਦੀ ਕੁੱਲ ਗਿਣਤੀ 3,12,699 ਹੋ ਗਈ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 3211 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੋਟ- ਨੇਪਾਲ ਦੀ ਰਾਜਧਾਨੀ ਸਮੇਤ ਕਈ ਸ਼ਹਿਰਾਂ 'ਚ 15 ਦਿਨਾਂ ਦਾ ਕਰਫਿਊ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।