ਨੇਪਾਲ ''ਚ ਕੋਰੋਨਾ ਦੇ ਰੋਜ਼ਾਨਾ 7000 ਮਰੀਜ਼ ਪਰ ਪਰਬਤਾਰੋਹਨ ''ਤੇ ਰੋਕ ਨਹੀਂ

05/06/2021 4:59:33 PM

ਕਾਠਮੰਡੂ (ਬਿਊਰੋ): ਨੇਪਾਲ ਵਿਚ ਰੋਜ਼ਾਨਾ ਕਰੀਬ 7000 ਨਵੇਂ ਕੋਰੋਨਾ ਮਰੀਜ਼ ਮਿਲ ਰਹੇ ਹਨ। ਇੱਥੋਂ ਤੱਕ ਕਿ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਵਾਇਰਸ ਦਾ ਇਨਫੈਕਸ਼ਨ ਪਹੁੰਚਣ ਦੀਆਂ ਖ਼ਬਰਾਂ ਤੱਕ ਆ ਰਹੀਆਂ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਪਰਬਤਾਰੋਹਨ 'ਤੇ ਰੋਕ ਨਹੀਂ ਲਗਾਈ ਹੈ। ਇਸ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ। 

PunjabKesari

ਤਸਵੀਰ ਐਵਰੈਸਟ ਬੇਸ ਕੈਂਪ ਨੇੜੇ ਖੁੰਬੁ ਗਲੇਸ਼ੀਅਰ ਖੇਤਰ ਦੀ ਹੈ। ਜਿੱਥੇ ਪਰਬਤਾਰੋਹੀ ਚੜ੍ਹਾਈ ਕਰ ਰਹੇ ਹਨ। ਇਹ ਇਲਾਕਾ ਕਾਠਮੰਡੂ ਤੋਂ ਕਰੀਬ 140 ਕਿਲੋਮੀਟਰ ਦੂਰ ਹੈ। ਟੂਰਿਜ਼ਮ ਵਿਭਾਗ ਦੇ ਅਧਿਕਾਰੀ ਬੇਸ ਕੈਂਪ 'ਤੇ ਇਨਫੈਕਸ਼ਨ ਦੀਆਂ ਖ਼ਬਰਾਂ ਤੋਂ ਲਗਾਤਾਰ ਇਨਕਾਰ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਮਹਿਲਾ ਦੀ 10 ਵਾਰ ਕੋਰੋਨਾ ਰਿਪੋਰਟ ਆਈ ਨੈਗੇਟਿਵ, ਫਿਰ ਵੀ ਕੋਵਿਡ-19 ਨਾਲ ਹੋਈ ਮੌਤ

ਭਾਵੇਂਕਿ ਉਹ ਕੁਝ ਲੋਕਾਂ ਨੂੰ ਨਿਮੋਨੀਆ ਹੋਣ ਦੀ ਗੱਲ ਕਹਿ ਰਹੇ ਹਨ। ਜਦਕਿ ਬੀਮਾਰ ਹੋਣ ਕਾਰਨ ਕਈ ਲੋਕਾਂ ਨੂੰ ਐਵਰੈਸਟ ਬੇਸ ਕੈਂਪ ਤੋਂ ਏਅਰਲਿਫਟ ਕਰਕੇ ਕਾਠਮੰਡੂ ਭੇਜਿਆ ਗਿਆ। ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਸਿਹਤ ਮੰਤਰਾਲੇ ਨੇ ਬੇਸ ਕੈਂਪ ਵਿਚ ਮੌਜੂਦ ਡਾਕਟਰਾਂ ਨੂੰ ਇਹਨਾਂ ਲੋਕਾਂ ਦੇ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣ ਤੋਂ ਮਨਾ ਕੀਤਾ ਹੈ।


Vandana

Content Editor

Related News