ਨੇਪਾਲ ਨੇ 1 ਅਪ੍ਰੈਲ ਤੋਂ ਵਿਦੇਸ਼ੀਆਂ ਲਈ ਸੋਲੋ ਟ੍ਰੈਕਿੰਗ ’ਤੇ ਲਾਈ ਪਾਬੰਦੀ, ਗਾਈਡ ਕੀਤਾ ਲਾਜ਼ਮੀ

03/04/2023 3:37:38 AM

ਕਾਠਮੰਡੂ (ਏ.ਐੱਨ.ਆਈ.) : ਨੇਪਾਲ ਨੇ 1 ਅਪ੍ਰੈਲ ਤੋਂ ਵਿਦੇਸ਼ੀ ਟ੍ਰੈਕਰਾਂ ਲਈ ਸੋਲੋ ਟ੍ਰੈਕਿੰਗ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਟ੍ਰੈਕਿੰਗ ਮਾਰਗ/ਰੂਟ ਦੇ ਨਾਲ ਇਕ ਗਾਈਡ ਲੈਣਾ ਲਾਜ਼ਮੀ ਬਣਾਇਆ ਗਿਆ ਹੈ। ਨੇਪਾਲ ਟੂਰਿਜ਼ਮ ਬੋਰਡ ਨੇ ਇਸ ਸਬੰਧ ਵਿਚ ਇਕ ਫ਼ੈਸਲਾ ਲਿਆ ਹੈ, ਜੋ 1 ਅਪ੍ਰੈਲ ਤੋਂ ਲਾਗੂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਰੋਕਿਆ, NIA ਟੀਮ ਵੱਲੋਂ ਪੁੱਛਗਿੱਛ

ਨਿਰਦੇਸ਼ਕ ਮਨੀਰਾਜ ਲਾਮੀਛਾਨੇ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ "ਇਹ ਫੈਸਲਾ ਸੈਲਾਨੀਆਂ ਦੇ ਫਾਇਦੇ ਲਈ ਲਿਆ ਗਿਆ ਹੈ। ਇਕੱਲੇ ਟ੍ਰੈਕ ’ਤੇ ਜਾਂਦੇ ਸਮੇਂ ਸੈਲਾਨੀ ਅਕਸਰ ਗੁਆਚ ਜਾਂਦੇ ਹਨ ਅਤੇ ਅਸੁਰੱਖਿਆ ਦਾ ਸਾਹਮਣਾ ਕਰ ਸਕਦੇ ਹਨ। ਇਸ ਨੂੰ ਘੱਟ ਕਰਨ ਲਈ ਅਸੀਂ ਸੋਲੋ ਟ੍ਰੈਕ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਇਹ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ।"  NTB ਦੇ ਅਨੁਸਾਰ 2019 ’ਚ ਲਗਭਗ 50,000 ਸੈਲਾਨੀਆਂ ਨੇ ਬਿਨਾਂ ਕਿਸੇ ਗਾਈਡ ਜਾਂ ਪੋਰਟਰ ਦੇ ਨੇਪਾਲ ’ਚ ਟ੍ਰੈਕਿੰਗ ਕੀਤੀ। ਇਨ੍ਹਾਂ ਸੈਲਾਨੀਆਂ ਨੇ ਰੂਟ ਪਰਮਿਟ ਅਤੇ ਟ੍ਰੈਕਰਸ ਇਨਫਰਮੇਸ਼ਨ ਮੈਨੇਜਮੈਂਟ ਸਿਸਟਮ (TIMS) ਕਾਰਡ ਪ੍ਰਾਪਤ ਕਰਕੇ ਟ੍ਰੈਕਿੰਗ ਕੀਤੀ।

ਇਹ ਖ਼ਬਰ ਵੀ ਪੜ੍ਹੋ : ਖ਼ੁਫ਼ੀਆ ਏਜੰਸੀਆਂ ਦੇ ਰਾਡਾਰ ’ਤੇ ਅੰਮ੍ਰਿਤਪਾਲ, ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਦਾ ਵੇਰਵਾ ਹੋ ਰਿਹਾ ਤਿਆਰ


Manoj

Content Editor

Related News