ਨੇਪਾਲ: ਆਨਲਾਈਨ ਧੋਖਾਧੜੀ ਦੇ ਦੋਸ਼ ''ਚ 2 ਭਾਰਤੀਆਂ ਸਣੇ 7 ਲੋਕ ਗ੍ਰਿਫ਼ਤਾਰ

Saturday, Feb 01, 2025 - 03:02 PM (IST)

ਨੇਪਾਲ: ਆਨਲਾਈਨ ਧੋਖਾਧੜੀ ਦੇ ਦੋਸ਼ ''ਚ 2 ਭਾਰਤੀਆਂ ਸਣੇ 7 ਲੋਕ ਗ੍ਰਿਫ਼ਤਾਰ

ਕਾਠਮੰਡੂ (ਏਜੰਸੀ)- ਗੈਰ-ਕਾਨੂੰਨੀ ਕ੍ਰਿਪਟੋਕਰੰਸੀ ਲੈਣ-ਦੇਣ ਅਤੇ ਆਨਲਾਈਨ ਘੁਟਾਲਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਸ਼ੁੱਕਰਵਾਰ ਨੂੰ 2 ਭਾਰਤੀ ਨਾਗਰਿਕਾਂ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਨੇਪਾਲ ਪੁਲਸ ਦੇ ਨਿਊਜ਼ ਬੁਲੇਟਿਨ ਵਿੱਚ ਦਿੱਤੀ ਗਈ ਹੈ। ਬੁਲੇਟਿਨ ਅਨੁਸਾਰ, ਨੇਪਾਲ ਪੁਲਸ ਦੇ ਕੇਂਦਰੀ ਜਾਂਚ ਬਿਊਰੋ (ਸੀ.ਆਈ.ਬੀ.) ਨੇ ਬਿਹਾਰ ਦੇ ਰਹਿਣ ਵਾਲੇ ਰੋਸ਼ਨ ਕੁਮਾਰ (27) ਅਤੇ ਮੁੰਨਾ ਕੁਮਾਰ (36) ਅਤੇ 5 ਹੋਰ ਨੇਪਾਲੀ ਨਾਗਰਿਕਾਂ ਨੂੰ ਲੋਕਾਂ ਦੇ ਬੈਂਕ ਖਾਤਿਆਂ ਅਤੇ ਡਿਜੀਟਲ ਵਾਲੇਟ ਤੱਕ ਗੈਰ-ਕਾਨੂੰਨੀ ਪਹੁੰਚ ਕਰਕੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।

ਪੁਲਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਕਬਜ਼ੇ ਵਿੱਚੋਂ 2 ਕੰਪਿਊਟਰ, 13 ਮੋਬਾਈਲ ਫੋਨ, ਵੱਖ-ਵੱਖ ਲੋਕਾਂ ਨੂੰ ਜਾਰੀ ਕੀਤੇ 19 ਚੈੱਕ ਅਤੇ 550,000 ਰੁਪਏ ਨਕਦੀ ਜ਼ਬਤ ਕੀਤੀ ਹੈ। ਸੀਬੀਆਈ ਦੇ ਬੁਲਾਰੇ ਸੁਧੀਰ ਰਾਜ ਸ਼ਾਹੀ ਨੇ ਕਿਹਾ ਕਿ ਇਨ੍ਹਾਂ ਸੱਤਾਂ 'ਤੇ ਲੋਕਾਂ ਨੂੰ ਧੋਖਾ ਦੇਣ ਅਤੇ ਗੈਰ-ਕਾਨੂੰਨੀ ਕ੍ਰਿਪਟੋਕਰੰਸੀ ਲੈਣ-ਦੇਣ ਵਿੱਚ ਸ਼ਾਮਲ ਹੋਣ ਲਈ ਸੰਗਠਿਤ ਤਰੀਕੇ ਨਾਲ ਵੱਖ-ਵੱਖ ਵਿਅਕਤੀਆਂ ਨੂੰ ਲਾਮਬੰਦ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਫੇਸਬੁੱਕ, ਵਟਸਐਪ ਅਤੇ ਟੈਲੀਗ੍ਰਾਮ ਵਰਗੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਕਰਸ਼ਕ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਨੌਕਰੀਆਂ ਦੇਣ ਅਤੇ ਘਰੋਂ ਕੰਮ ਕਰਕੇ ਪੈਸੇ ਕਮਾਉਣ ਦਾ ਵਾਅਦਾ ਕਰਕੇ ਲੁਭਾਇਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News