ਨੈਲਸਨ ਮੰਡੇਲਾ ਦੀ ਧੀ ਦਾ 59 ਸਾਲ ਦੀ ਉਮਰ ''ਚ ਦਿਹਾਂਤ

Monday, Jul 13, 2020 - 03:32 PM (IST)

ਨੈਲਸਨ ਮੰਡੇਲਾ ਦੀ ਧੀ ਦਾ 59 ਸਾਲ ਦੀ ਉਮਰ ''ਚ ਦਿਹਾਂਤ

ਜੌਹਨਸਬਰਗ- ਦੱਖਣੀ ਅਫਰੀਕਾ ਦੇ ਨਸਲਵਾਦੀ ਵਿਰੋਧੀ ਨੇਤਾ ਨੈਲਸਨ ਅਤੇ ਵਿਨੀ ਮੰਡੇਲਾ ਦੀ ਧੀ ਜਿੰਜੀ ਮੰਡੇਲਾ ਦਾ 59 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ।
ਸਰਕਾਰੀ ਟੈਲੀਵਿਜ਼ਨ ਮੁਤਾਬਕ ਮੰਡੇਲਾ ਦੀ ਸੋਮਵਾਰ ਸਵੇਰੇ ਜੌਹਨਸਬਰਗ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਉਹ ਆਪਣੀ ਮੌਤ ਦੇ ਸਮੇਂ ਡੈਨਮਾਰਕ ਵਿਚ ਦੱਖਣੀ ਅਫਰੀਕਾ ਦੀ ਰਾਜਦੂਤ ਵਜੋਂ ਸੇਵਾ ਨਿਭਾ ਰਹੀ ਸੀ। 

ਮੰਡੇਲਾ ਦੀ ਧੀ 1985 ਵਿਚ ਕੌਮਾਂਤਰੀ ਪੱਧਰ 'ਤੇ ਲੋਕਾਂ ਦੀਆਂ ਨਜ਼ਰਾਂ ਵਿਚ ਆਈ ਸੀ। ਗੋਰੀ ਘੱਟ ਗਿਣਤੀ ਸਰਕਾਰ ਨੇ ਨੈਲਸਨ ਮੰਡੇਲਾ ਨੂੰ ਗ਼ੁਲਾਮੀ ਤੋਂ ਰਿਹਾ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਸ਼ਰਤ ਇਹ ਸੀ ਕਿ ਉਹ ਅਫਰੀਕਾ ਨੈਸ਼ਨਲ ਕਾਂਗਰਸ ਦੇ ਰੰਗ-ਵਿਹਾਰ ਵਿਰੁੱਧ ਅੰਦੋਲਨ ਕਰਕੇ ਕੀਤੀ ਹਿੰਸਾ ਦੀ ਨਿੰਦਾ ਕਰਨ। ਉਸ ਸਮੇਂ ਦੱਖਣੀ ਅਫਰੀਕਾ ਵਿਚ ਨਸਲਵਾਦ ਦਾ ਕੱਟੜਪੰਥੀ ਪੱਖਪਾਤੀ ਪ੍ਰਭਾਵਸ਼ਾਲੀ ਸੀ। ਜਿੰਜੀ ਮੰਡੇਲਾ ਨੇ ਇਕ ਜਨਤਕ ਮੀਟਿੰਗ ਵਿਚ ਇਕ ਪ੍ਰਸਤਾਵ ਨੂੰ ਠੁਕਰਾਉਂਦੇ ਹੋਏ, ਉਨ੍ਹਾਂ ਦਾ ਪੱਤਰ ਪੜ੍ਹਿਆ। ਇਹ ਬੈਠਕ ਦੁਨੀਆ ਭਰ ਵਿਚ ਪ੍ਰਸਾਰਿਤ ਕੀਤੀ ਗਈ ਸੀ।


author

Lalita Mam

Content Editor

Related News