ਫਿਲਸਤੀਨ ਤੇ ਇਜ਼ਰਾਈਲ ਵਿਚਾਲੇ ਜੰਗ ਜਾਰੀ, ਗਾਜ਼ਾ ਦੇ ਕਰੀਬ 2 ਹਜ਼ਾਰ ਬੱਚੇ ਮਾਰੇ ਗਏ

Tuesday, Oct 24, 2023 - 01:11 PM (IST)

ਫਿਲਸਤੀਨ ਤੇ ਇਜ਼ਰਾਈਲ ਵਿਚਾਲੇ ਜੰਗ ਜਾਰੀ, ਗਾਜ਼ਾ ਦੇ ਕਰੀਬ 2 ਹਜ਼ਾਰ ਬੱਚੇ ਮਾਰੇ ਗਏ

ਗਾਜ਼ਾ (ਯੂ. ਐੱਨ. ਆਈ.): ਇਜ਼ਰਾਈਲ-ਫਲਸਤੀਨੀ ਸੰਘਰਸ਼ ਵਧਣ ਤੋਂ ਬਾਅਦ ਗਾਜ਼ਾ ਪੱਟੀ ਵਿਚ ਘੱਟੋ-ਘੱਟ 2,000 ਬੱਚੇ ਮਾਰੇ ਗਏ ਹਨ। ਮਾਨਵਤਾਵਾਦੀ ਸੰਗਠਨ ਸੇਵ ਦਿ ਚਿਲਡਰਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਗਠਨ ਨੇ ਇੱਕ ਬਿਆਨ ਵਿੱਚ ਕਿਹਾ, "ਪਿਛਲੇ 17 ਦਿਨਾਂ ਵਿੱਚ ਗਾਜ਼ਾ ਵਿੱਚ ਘੱਟੋ-ਘੱਟ 2,000 ਬੱਚੇ ਮਾਰੇ ਗਏ ਹਨ, ਕਿਉਂਕਿ ਵਾਰ-ਵਾਰ ਕੀਤੇ ਗਏ ਹਵਾਈ ਹਮਲਿਆਂ ਨੇ ਗਾਜ਼ਾ ਪੱਟੀ ਵਿੱਚ ਹਜ਼ਾਰਾਂ ਇਮਾਰਤਾਂ ਨੂੰ ਮਲਬੇ ਵਿੱਚ ਤਬਦੀਲ ਕਰ ਦਿੱਤਾ ਹੈ।" 

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਪਹੁੰਚੇ ਇਜ਼ਰਾਈਲ, PM ਨੇਤਨਯਾਹੂ ਨਾਲ ਕਰਨਗੇ ਮੁਲਾਕਾਤ

ਸੰਗਠਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੈਸਟ ਬੈਂਕ ਵਿੱਚ ਵੀ 27 ਬੱਚੇ ਮਾਰੇ ਗਏ ਸਨ। ਸੇਵ ਦਿ ਚਿਲਡਰਨ ਦੇ ਫਲਸਤੀਨ ਨਿਰਦੇਸ਼ਕ ਜੇਸਨ ਲੀ ਨੇ ਕਿਹਾ, “ਅਸੀਂ ਸਾਰੀਆਂ ਧਿਰਾਂ ਨੂੰ ਬੱਚਿਆਂ ਦੇ ਜੀਵਨ ਦੀ ਰੱਖਿਆ ਲਈ ਤੁਰੰਤ ਕਾਰਵਾਈ ਕਰਨ ਲਈ ਆਖਦੇ ਹਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਨ੍ਹਾਂ ਯਤਨਾਂ ਦਾ ਸਮਰਥਨ ਕਰਨ ਲਈ ਕਹਿੰਦੇ ਹਾਂ। ਬੱਚਿਆਂ ਨੂੰ ਨੁਕਸਾਨ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।”                   

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News