US 'ਚ ਭਾਰਤੀਆਂ ਦਾ ਦਬਦਬਾ, ਸਾਲ 2022 'ਚ 66 ਹਜ਼ਾਰ ਲੋਕਾਂ ਨੂੰ ਮਿਲੀ ਅਮਰੀਕੀ ਨਾਗਰਿਕਤਾ
Monday, Apr 22, 2024 - 10:46 AM (IST)
ਵਾਸ਼ਿੰਗਟਨ (ਭਾਸ਼ਾ)- ਸਾਲ 2022 ਵਿਚ ਘੱਟੋ-ਘੱਟ 65,960 ਭਾਰਤੀ ਅਧਿਕਾਰਤ ਤੌਰ 'ਤੇ ਅਮਰੀਕੀ ਨਾਗਰਿਕ ਬਣ ਗਏ ਅਤੇ ਇਸ ਨਾਲ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ, ਉਨ੍ਹਾਂ ਦੀ ਸੰਖਿਆ ਦੇ ਮਾਮਲੇ ਵਿਚ ਭਾਰਤ, ਮੈਕਸੀਕੋ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਿਆ। ਯੂ.ਐੱਸ. ਜਨਗਣਨਾ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇਖਣ ਦੇ ਅੰਕੜਿਆਂ ਅਨੁਸਾਰ, 2022 ਵਿੱਚ ਵਿਦੇਸ਼ੀ ਮੂਲ ਦੇ ਅੰਦਾਜ਼ਨ 4 ਕਰੋੜ 60 ਲੱਖ ਲੋਕ ਅਮਰੀਕਾ ਵਿੱਚ ਰਹੇ, ਜੋ ਅਮਰੀਕਾ ਦੀ ਕੁੱਲ 33 ਕਰੋੜ 33 ਲੱਖ ਆਬਾਦੀ ਦਾ ਲਗਭਗ 14 ਫ਼ੀਸਦੀ ਹਿੱਸਾ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਕਈ ਖੇਤਰਾਂ ’ਚ ਇਕੋ ਸਮੇਂ ਬਹੁਤ ਜ਼ਿਆਦਾ ਗਰਮੀ ਵਧਣਾ ਖ਼ਤਰੇ ਦਾ ਸੰਕੇਤ
ਸੁਤੰਤਰ ਕਾਂਗਰੇਸ਼ਨਲ ਰਿਸਰਚ ਸਰਵਿਸ (ਸੀ.ਆਰ.ਐੱਸ.) ਦੀ ਵਿੱਤੀ ਸਾਲ 2022 ਲਈ 'ਯੂ.ਐੱਸ. ਨੈਚੁਰਲਾਈਜ਼ੇਸ਼ਨ ਪਾਲਿਸੀ' (ਅਮਰੀਕੀ ਨਾਗਰਿਕਤਾ ਨੀਤੀ) 'ਤੇ 15 ਅਪ੍ਰੈਲ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਵਿੱਤੀ ਸਾਲ 2022 ਵਿੱਚ 9,69,380 ਵਿਅਕਤੀ ਅਮਰੀਕੀ ਨਾਗਰਿਕ ਬਣੇ। ਰਿਪੋਰਟ ਵਿੱਚ ਕਿਹਾ ਗਿਆ ਹੈ, "ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ ਵਿਚ ਮੈਕਸੀਕੋ ਵਿੱਚ ਪੈਦਾ ਹੋਏ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਰਹੀ। ਇਸ ਤੋਂ ਬਾਅਦ ਭਾਰਤ, ਫਿਲੀਪੀਨਜ, ਕਿਊਬਾ ਅਤੇ ਡੋਮਿਨਿਕਨ ਰੀਪਬਲਿਕ ਦੇ ਲੋਕਾਂ ਨੂੰ ਸਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ।"
ਇਹ ਵੀ ਪੜ੍ਹੋ : ਦਿਮਾਗ ਨੂੰ ਵਿਅਸਤ ਰੱਖਣ ਨਾਲ ਘੱਟ ਹੁੰਦਾ ਹੈ ਡਿਮੈਂਸ਼ੀਆ ਦਾ ਖ਼ਤਰਾ, ਜਾਣੋ ਬਿਮਾਰੀ ਦੇੇ ਲੱਛਣ
CRS ਨੇ ਦੱਸਿਆ ਕਿ 2022 ਵਿੱਚ ਮੈਕਸੀਕੋ ਦੇ 1,28,878 ਨਾਗਰਿਕ ਅਮਰੀਕਾ ਦੇ ਨਾਗਰਿਕ ਬਣੇ। ਉਨ੍ਹਾਂ ਤੋਂ ਬਾਅਦ ਭਾਰਤ (65,960), ਫਿਲੀਪੀਨ (53,413), ਕਿਊਬਾ (46,913), ਡੋਮਿਨਿਕਨ ਰੀਪਬਲਿਕ (34,525), ਵੀਅਤਨਾਮ (33,246) ਅਤੇ ਚੀਨ (27,038) ਦੇ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ। ਉਨ੍ਹਾਂ ਕਿਹਾ ਕਿ 2023 ਤੱਕ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕਾਂ ਵਿੱਚ ਭਾਰਤ ਦੇ ਲੋਕਾਂ ਦੀ ਗਿਣਤੀ 2,831,330 ਸੀ, ਜੋ ਕਿ ਮੈਕਸੀਕੋ (10,638,429) ਤੋਂ ਬਾਅਦ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਬਾਅਦ ਇਸ ਸੂਚੀ ਵਿੱਚ ਚੀਨ (2,225,447) ਦਾ ਨੰਬਰ ਆਉਂਦਾ ਹੈ। ਸੀ.ਆਰ.ਐੱਸ. ਦੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲਗਭਗ 42 ਫ਼ੀਸਦੀ ਵਿਦੇਸ਼ੀ ਨਾਗਰਿਕ ਵਰਤਮਾਨ ਵਿਚ ਅਮਰੀਕੀ ਨਾਗਰਿਕ ਬਣਨ ਦੇ ਅਯੋਗ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।