ਕੈਨੇਡਾ ਤੇ ਅਮਰੀਕਾ ਦੇ ਆਸਮਾਨ ''ਚੋਂ ਗਾਇਬ ਹੋਏ 3 ਅਰਬ ਪਰਿੰਦੇ

09/20/2019 3:39:02 PM

ਓਟਾਵਾ/ਵਾਸ਼ਿੰਗਟਨ— ਉੱਤਰੀ ਅਮਰੀਕਾ ਦੇ ਆਸਮਾਨ ਤੋਂ ਪਿਛਲੇ 50 ਸਾਲ 'ਚ ਤਿੰਨ ਅਰਬ ਪਰਿੰਦੇ ਗਾਇਬ ਹੋ ਗਏ ਹਨ। ਇਹ ਖੁਲਾਸਾ 1970 ਤੋਂਲੈ ਕੇ ਹੁਣ ਤੱਕ ਪੰਛੀਆਂ ਦੀ ਮੌਜੂਦਗੀ 'ਤੇ ਕੀਤੇ ਗਏ ਇਕ ਵਿਆਪਕ ਅਧਿਐਨ ਤੋਂ ਹੋਇਆ ਹੈ। ਨਵਾਂ ਅਧਿਐਨ ਪੰਛੀਆਂ ਦੀ ਘੱਟ ਹੁੰਦੀ ਗਿਣਤੀ 'ਤੇ ਆਧਾਰਿਤ ਸੀ ਬਜਾਏ ਉਨ੍ਹਾਂ ਦੇ ਅਲੋਪ ਹੋਣ'ਤੇ।

ਸਾਈਂਸ ਮੈਗੇਜ਼ੀਨ 'ਚ ਵੀਰਵਾਰ  ਨੂੰ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਕ ਕਰੀਬ 50 ਸਾਲ ਪਹਿਲਾਂ ਕੈਨੇਡਾ ਤੇ ਸੰਯੁਕਤ ਰਾਸ਼ਟਰ ਅਮਰੀਕਾ 'ਚ 10.2 ਅਰਬ ਪੰਛੀ ਸਨ, ਜਿਸ 'ਚ 29 ਫੀਸਦੀ ਕਮੀ ਆਈ ਹੈ ਤੇ ਹੁਣ ਇਥੇ ਕਰੀਬ 7.2 ਅਰਬ ਪੰਛੀ ਹੀ ਹਨ। ਕਾਰਨਲ ਯੂਨੀਵਰਸਿਟੀ ਦੇ ਵਿਗਿਆਨਕ ਤੇ ਖੋਜ ਦੇ ਮੁੱਖ ਲੇਖਕ ਕੀਨੇਥ ਰੋਸੇਨਬਰਗ ਨੇ ਕਿਹਾ ਕਿ ਲੋਕਾਂ ਨੂੰ ਨੇੜੇ ਮੌਜੂਦ ਪੰਛੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਹ ਹੌਲੀ-ਹੌਲੀ ਗਾਇਬ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਡਰਾਉਣ ਵਾਲੀ ਗੱਲ ਇਹ ਹੈ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਗਾਇਬ ਹੋ ਰਹੇ ਹਨ। ਜਦੋਂ ਤੱਕ ਬਹੁਤ ਦੇਰ ਨਹੀਂ ਹੋ ਜਾਂਦੀ ਅਸੀਂ ਕੁਝ ਨਹੀਂ ਕਰਾਂਗੇ। ਰੋਸੇਨਬਰਗ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਪੰਛੀਆਂ ਦੀ ਗਿਣਤੀ ਦਾ ਬਿਓਰਾ ਰਾਡਾਰ ਤੋਂ ਇਕੱਠਾ ਕੀਤਾ।

ਜ਼ਿਕਰਯੋਗ ਹੈਕਿ 2015 'ਚ ਆਏ ਇਕ ਅਧਿਐਨ ਦੇ ਮੁਤਾਬਕ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ 'ਚ ਬਿੱਲੀਆਂ ਹਰ ਸਾਲ 2.6 ਅਰਬ ਪੰਛੀਆਂ ਨੂੰ ਮਾਰ ਦਿੰਦੀਆਂ ਹਨ। ਖਿੜਕੀਆਂ ਨਾਲ ਟਕਰਾਉਣ ਨਾਲ 62.4 ਕਰੋੜ ਪੰਛੀ ਤੇ ਕਾਰਾਂ ਨਾਲ ਟਕਰਾਉਣ ਨਾਲ 21.4 ਕਰੋੜ ਪੰਛੀ ਮਾਰੇ ਜਾਂਦੇ ਹਨ।


Baljit Singh

Content Editor

Related News