ਪਾਕਿਸਤਾਨ ''ਚ ਭਾਰਤੀ ਹਾਈ ਕਮਿਸ਼ਨਰ ਬਿਸਾਰੀਆ ਪਹੁੰਚੇ ਇਸਲਾਮਾਬਾਦ

03/09/2019 9:35:12 PM

ਇਸਲਾਮਾਬਾਦ— ਪਾਕਿਸਤਾਨ 'ਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ ਸ਼ਨੀਵਾਰ ਨੂੰ ਇਸਲਾਮਾਬਾਦ ਪਹੁੰਚ ਗਏ। ਰਿਪੋਰਟ ਮੁਤਾਬਕ ਜਲਦੀ ਹੀ ਉਹ ਦੁਬਾਰਾ ਤੋਂ ਅਹੁਦਾ ਸੰਭਾਲਣਗੇ। ਬਿਸਾਰੀਆ, ਜੋ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਚ ਤਣਾਅ ਦੇ ਚੱਲਦੇ ਦਿੱਲੀ ਵਾਪਸ ਬੁਲਾ ਲਏ ਗਏ ਸਨ, ਭਾਰਤ ਦਾ ਪੱਖ ਤੇ ਉਸ ਦੀਆਂ ਚਿੰਤਾਵਾਂ ਨੂੰ ਮਜ਼ਬੂਤੀ ਨਾਲ ਪਾਕਿਸਤਾਨ ਦੇ ਸਾਹਮਣੇ ਰੱਖਣਗੇ।

ਅਜੈ ਬਿਸਾਰੀਆ ਨਾ ਸਿਰਫ ਪਾਕਿਸਤਾਨ ਬਲਕਿ ਹੋਰਾਂ ਦੇਸ਼ਾਂ ਦੇ ਇਸਲਾਮਾਬਾਦ 'ਚ ਡਿਪਲੋਮੈਟਾਂ ਨਾਲ ਵੀ ਵੱਖ-ਵੱਖ ਵਿਸ਼ਿਆਂ 'ਤੇ ਸੰਪਰਕ ਕਰਨਗੇ। ਇਸੇ ਵਿਚਾਲੇ ਸੂਤਰਾਂ ਮੁਤਾਬਕ ਪਾਕਿਸਤਾਨ ਦੇ ਭਾਰਤ 'ਚ ਹਾਈ ਕਮਿਸ਼ਨਰ ਸ਼ੋਹੇਲ ਮਹਿਮੂਦ ਵੀ ਭਾਰਤ ਪਰਤ ਸਕਦੇ ਹਨ। ਭਾਰਤ ਦੇ ਆਪਣੇ ਡਿਪਲੋਮੈਟ ਨੂੰ ਵਾਪਸ ਬੁਲਾਉਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਨੇ ਵੀ 18 ਫਰਵਰੀ ਨੂੰ ਸ਼ੋਹੇਲ ਮਹਿਮੂਦ ਨੂੰ ਵਾਪਸ ਬੁਲਾ ਲਿਆ ਸੀ।

ਜ਼ਿਕਰਯੋਗ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਉਦੋਂ ਬਹੁਤ ਵਧ ਗਿਆ, ਜਦੋਂ ਇਸ ਹਮਲੇ ਦੀ ਜ਼ਿੰਮੇਦਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।


Baljit Singh

Content Editor

Related News