ਨਵਾਜ਼ ਸ਼ਰੀਫ ਦਾ ਦੋਹਤਾ ਕੈਮਬ੍ਰਿਜ ਯੂਨੀਵਰਸਿਟੀ ਲਈ ਖੇਡਣ ਵਾਲਾ ਬਣਿਆ ਦੂਜਾ ਪਾਕਿ ਨਾਗਰਿਕ

Monday, Jun 07, 2021 - 06:09 PM (IST)

ਨਵਾਜ਼ ਸ਼ਰੀਫ ਦਾ ਦੋਹਤਾ ਕੈਮਬ੍ਰਿਜ ਯੂਨੀਵਰਸਿਟੀ ਲਈ ਖੇਡਣ ਵਾਲਾ ਬਣਿਆ ਦੂਜਾ ਪਾਕਿ ਨਾਗਰਿਕ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਹਨੀਂ ਦਿਨੀਂ ਲੰਡਨ ਵਿਚ ਰਹਿ ਰਹੇ ਹਨ। ਉਹਨਾਂ ਦੇ ਦੋਹਤੇ ਅਤੇ ਮਰੀਅਮ ਨਵਾਜ਼ ਦੇ ਪੁੱਤਰ ਜੁਨੈਦ ਸਫਦਰ ਕੈਮਬ੍ਰਿਜ ਯੂਨੀਵਰਸਿਟੀ ਵੱਲੋਂ ਪੋਲੋ ਖੇਡਦੇ ਹਨ। ਨਵਾਜ਼ ਸ਼ਰੀਫ ਅਤੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਨੇ ਕੈਮਬ੍ਰਿਜ ਯੂਨੀਵਰਸਿਟੀ ਪਹੁੰਚ ਕੇ ਜੁਨੈਦ ਨੂੰ ਪੋਲੋ ਖੇਡਦੇ ਦੇਖਿਆ।ਇਹ ਵੱਕਾਰੀ ਸਲਾਨਾ ਮੁਕਾਬਲਾ ਕੈਮਬ੍ਰਿਜ ਅਤੇ ਆਕਸਫੋਰਡ ਯੂਨੀਵਰਸਿਟੀ ਵਿਚਾਲੇ ਹੋਇਆ। 

ਪੜ੍ਹੋ ਇਹ ਅਹਿਮ ਖਬਰ-  ਪਾਕਿ 'ਚ ਘਟੇ ਕੋਰੋਨਾ ਮਾਮਲੇ, ਕਈ ਸੂਬਿਆਂ ਨੇ ਖੋਲ੍ਹੇ ਸਕੂਲ

ਮੁਕਾਬਲੇ ਨੂੰ ਦੇਖਣ ਲਈ ਦੋਵੇਂ ਯੂਨੀਵਰਸਿਟੀਆਂ ਦੇ ਸੈਂਕੜੇ ਵਿਦਿਆਰਥੀਆਂ ਦੇ ਪਰਿਵਾਰ ਗਾਰਡਜ਼ ਪੋਲੋ ਕਲੱਬ ਵਿਚ ਜੁਟੇ ਸਨ।ਇਸ ਮੌਕੇ 'ਤੇ ਨਵਾਜ਼ ਸ਼ਰੀਫ ਨਾਲ ਉਹਨਾਂ ਦੇ ਜਵਾਈ ਅਲੀ ਡਾਰ (ਜੁਨੈਦ ਦੇ ਮਾਸੜ) ਅਤੇ ਪੋਤੇ ਜਾਏਦ ਹੁਸੈਨ ਵੀ ਮੌਜੂਦ ਸਨ। ਜੁਨੈਦ ਸਫਦਰ ਅਤੇ ਅਲੀ ਡਾਰ ਨੇ ਪੋਲੋ ਗ੍ਰਾਊਂਡ ਤੋਂ ਇਸ ਮੌਕੇ ਦੀਆਂ ਕੁਝ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਪਲੋਡ ਕੀਤੀਆਂ ਹਨ। ਇਕ ਤਸਵੀਰ ਵਿਚ ਨਵਾਜ਼ ਸ਼ਰੀਫ ਆਪਣੇ ਪੋਤੇ ਜਾਏਦ ਹੁਸੈਨ ਨਾਲ ਬੈਠੇ ਨਜ਼ਰ ਆ ਰਹੇ ਹਨ।

PunjabKesari

ਮੈਚ ਵਿਚ ਆਕਸਫੋਰਡ ਯੂਨੀਵਰਸਿਟੀ ਜਿੱਤੀ ਪਰ ਜੁਨੈਦ ਨੂੰ ਘੋੜੇ ਨਾਲ ਆਪਣੀ ਟੀਮ ਵੱਲੋਂ 3 ਗੋਲ ਕਰਨ ਲਈ 'ਬੈਸਟ ਪਲੇਇੰਗ ਪੋਨੀ' ਐਵਾਰਡ ਦਿੱਤਾ ਗਿਆ। 25 ਸਾਲ ਦੇ ਜੁਨੈਦ ਸਫਦਰ ਕੈਮਬ੍ਰਿਜ ਯੂਨੀਵਰਸਿਟੀ ਵਿਚ ਸੀਨੀਅਰ ਸਟੇਟਸ ਨਾਲ ਲਾਅ ਦੀ ਪੜ੍ਹਾਈ ਕਰ ਰਹੇ ਹਨ। ਜੁਨੈਦ ਦੇ ਮਾਸੜ ਅਲੀ ਡਾਰ ਨੇ ਆਪਣੇ ਇਕ ਟਵੀਟ ਵਿਚ ਦਾਅਵਾ ਕੀਤਾ ਕਿ ਜੁਨੈਦ ਸਫਦਰ ਸਿਰਫ ਦੂਜੇ ਪਾਕਿਸਤਾਨੀ ਹਨ ਜਿਹਨਾਂ ਨੇ ਕੈਮਬ੍ਰਿਜ ਲਈ ਪੋਲੋ ਮੈਚ ਖੇਡਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਜੱਜ ਯਾਹੀਆ ਅਫਰੀਦੀ ਨੂੰ ਕੈਮਬ੍ਰਿਜ ਵੱਲੋਂ ਵਿਦਿਆਰਥੀ ਜੀਵਨ ਦੌਰਾਨ ਮੈਚ ਖੇਡਣ ਦਾ ਮੌਕਾ ਮਿਲਿਆ ਸੀ।ਉਸ ਸਮੇਂ ਉਹਨਾਂ ਦੀ ਉਮਰ 22 ਸਾਲ ਸੀ।

PunjabKesari

ਜੁਨੈਦ ਸਫਦਰ ਨੇ ਦੋ ਸਾਲ ਪਹਿਲਾਂ ਲੰਡਨ ਸਕੂਲ ਆਫ ਇਕਨੌਮਿਕਸ ਤੋਂ ਅੰਤਰਰਾਸ਼ਟਰੀ ਸੰਬੰਧਾਂ ਵਿਚ ਮਾਸਟਰ ਡਿਗਰੀ ਲਈ। ਇਸ ਤੋਂ ਪਹਿਲਾਂ ਉਹਨਾਂ ਨੇ ਡਰਹਮ ਯੂਨੀਵਰਸਿਟੀ ਤੋਂ ਰਾਜਨੀਤੀ ਵਿਚ ਫਸਟ ਕਲਾਸ ਆਨਰਸ ਕੀਤਾ ਸੀ।ਪਿਛਲੇ ਸਾਲ ਜੁਨੈਦ ਨੇ ਕੈਮਬ੍ਰਿਜ ਯੂਨੀਵਰਸਿਟੀ ਵਿਚ 2 ਸਾਲ ਦੇ ਕੋਰਸ ਲਈ ਦਾਖਲਾ ਲਿਆ। ਜੁਨੈਦ ਜਦੋਂ ਲੰਡਨ ਸਕੂਲ ਆਫ ਇਕਨੌਮਿਕਸ ਤੋਂ ਗ੍ਰੈਜੁਏਟ ਹੋਏ ਸਨ ਤਾਂ ਉਹਨਾਂ ਦੇ ਮਾਤਾ-ਪਿਤਾ ਉਸ ਸੇਰੇਮਨੀ ਵਿਚ ਹਿੱਸਾ ਨਹੀਂ ਲੈ ਸਕੇ ਸਨ ਕਿਉਂਕਿ ਉਹ ਐਗਜ਼ਿਟ ਕੰਟਰੋਲ ਲਿਸਟ ਵਿਚ ਸਨ।


author

Vandana

Content Editor

Related News