ਪਾਕਿਸਤਾਨ ''ਚ ਨਵਾਜ਼ ਸ਼ਰੀਫ ਦੀ ਜ਼ਮੀਨ ਨੀਲਾਮ ਕੀਤੀ ਗਈ
Friday, May 21, 2021 - 11:59 PM (IST)
ਲਾਹੌਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪੰਜਾਬ ਸੂਬੇ 'ਚ ਸਥਿਤ 11 ਏਕੜ ਤੋਂ ਵਧੇਰੇ ਜ਼ਮੀਨ ਅਦਾਲਤ ਦੇ ਹੁਕਮਾਂ 'ਤੇ 11.2 ਕਰੋੜ ਪਾਕਿਸਤਾਨੀ ਰੁਪਏ 'ਚ ਨੀਲਾਮ ਕੀਤੀ ਗਈ ਹੈ। ਇਸਲਾਮਾਬਾਦ ਹਾਈ ਕੋਰਟ ਨੇ ਪੀ.ਐੱਮ.ਐੱਲ.-ਐੱਨ. ਦੇ ਚੋਟੀ ਦੇ ਨੇਤਾ ਸ਼ਰੀਫ ਨੂੰ ਤੋਸ਼ਾਖਾਨਾ ਮਾਮਲੇ 'ਚ ਸ਼ਾਮਲ ਹੋਣ 'ਚ ਅਸਫਲ ਰਹਿਣ ਕਾਰਣ ਸਤੰਬਰ, 2020 'ਚ ਇਕ ਭਗੌੜਾ ਐਲਾਨ ਕੀਤਾ ਸੀ।
ਇਸ ਤੋਂ ਬਾਅਦ, ਇਸਲਾਮਾਬਾਦ ਜਵਾਬਦੇਹੀ ਅਦਾਲਤ ਨੇ ਸ਼ਰੀਫ ਦੀਆਂ ਜਾਇਦਾਦਾਂ ਦੀ ਨੀਲਾਮੀ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੀ ਮੰਗ ਨੂੰ ਸਵੀਕਾਰ ਕਰ ਲਿਆ ਸੀ। ਅਦਾਲਤ ਨੇ ਪਾਕਿਸਤਾਨ ਦੀ ਸਕਿਓਰਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ.ਈ.ਸੀ.ਪੀ.) ਨੂੰ ਵੱਖ-ਵੱਖ ਕਾਰੋਬਾਰਾਂ 'ਚ ਸ਼ਰੀਫ ਦੇ ਸਾਰੇ ਸ਼ੇਅਰਾਂ ਨੂੰ ਵੇਚਣ ਅਤੇ ਉਸ ਨਾਲ ਹੋਈ ਆਮਦਨ ਨੂੰ ਖਜ਼ਾਨੇ 'ਚ ਜਮ੍ਹਾ ਕਰਨ ਦਾ ਵੀ ਹੁਕਮ ਦਿੱਤਾ ਸੀ।
ਇਹ ਵੀ ਪੜ੍ਹੋ-‘ਭਵਿੱਖ ’ਚ ਕੋਰੋਨਾ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਹੋ ਜਾਵੇਗਾ’
ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਦਾਲਤ ਦੇ ਆਦੇਸ਼ਾਂ ਦੇ ਮੱਦੇਨਜ਼ਰ ਮਾਲਿਆ ਪ੍ਰਸ਼ਾਸ਼ਨ ਸ਼ੇਖੂਪੁਰਾ ਨੇ ਵੀਰਵਾਰ ਨੂੰ ਲਾਹੌਰ ਤੋਂ ਕਰੀਬ 80 ਕਿਲੋਮੀਟਰ ਦੂਰ ਫਿਰੋਜ਼ਵਤਵਾਨ ਸਥਿਤ ਸ਼ਰੀਫ ਦੀ 88.4 ਕਨਾਲ (11 ਏਕੜ, 4 ਮਰਲਾ) ਜ਼ਮੀਨ ਨੂੰ 11.2 ਕਰੋੜ ਰੁਪਏ 'ਚ ਨੀਲਾਮ ਕਰ ਦਿੱਤਾ। ਉਨ੍ਹਾਂ ਨੇ ਕਿਹਾ ਸਰਕਾਰ ਅਦਾਲਤ ਦੇ ਹੁਕਮਾਂ 'ਤੇ ਸੂਬੇ 'ਚ ਸ਼ਰੀਫ ਦੀਆਂ ਹੋਰ ਜਾਇਦਾਦਾਂ ਦੀ ਵੀ ਨੀਲਾਮੀ ਕਰੇਗੀ। ਨੀਲਾਮੀ ਦੌਰਾਨ ਲਗਭਗ 6 ਦਾਅਵੇਦਾਰ ਪੇਸ਼ ਹੋਏ ਅਤੇ ਉਕਤ ਜ਼ਮੀਨ ਦੀ ਮਲਕੀਅਤ ਦਾ ਦਾਅਵਾ ਕੀਤਾ।
ਇਹ ਵੀ ਪੜ੍ਹੋ-ਇਸ ਲੈਬ 'ਚੋਂ ਲੀਕ ਹੋਇਆ ਸੀ ਕੋਰੋਨਾ , ਫਿਰ ਪੂਰੀ ਦੁਨੀਆ 'ਚ ਫੈਲਿਆ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।