31 ਮਾਰਚ ਕੈਨੇਡਾ ਲਈ ਇਤਿਹਾਸਕ ਦਿਨ, ਜਾਣੋ ਕੀ ਹੋਵੇਗਾ ਖਾਸ
Saturday, Mar 31, 2018 - 05:24 PM (IST)

ਓਨਟਾਰੀਓ— 31 ਮਾਰਚ ਦਾ ਦਿਨ ਕੈਨੇਡਾ ਦੇ ਪਰਮਾਣੂ ਇਤਿਹਾਸ ਵਿਚ ਬਹੁਤ ਹੀ ਅਹਿਮ ਦਿਨ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ। ਕੈਨੇਡਾ ਦੇ ਸੂਬੇ ਓਨਟਾਰੀਓ 'ਚ ਚਾਕ ਰਿਵਰ 'ਚ 'ਨੈਸ਼ਨਲ ਰਿਸਰਚ ਯੂਨੀਵਰਸਲ ਰਿਐਕਟਰ (ਐੱਨ. ਆਰ. ਯੂ.) ਜਿੱਥੇ ਆਟੋਮਿਕ ਰਿਸਰਚ ਕੀਤਾ ਜਾਂਦਾ ਸੀ, ਉਸ ਨੂੰ ਸ਼ਨੀਵਾਰ ਦੀ ਸ਼ਾਮ ਨੂੰ ਬੰਦ ਕਰ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਦੇਸ਼ ਦੀ ਭਲਾਈ ਲਈ ਇਸ ਨੂੰ ਬੰਦ ਕਰ ਦਿੱਤਾ ਜਾ ਰਿਹਾ ਹੈ। ਇਸ ਨੂੰ 1957 'ਚ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਸੀ।
ਸੇਵਾ ਮੁਕਤ ਆਟੋਮਿਕ ਐਨਰਜੀ ਆਫ ਕੈਨੇਡਾ ਲਿਮਟਿਡ ਇੰਜੀਨੀਅਰ ਫਰੈਡ ਬਲੈਕਸਟੀਨ ਸ਼ੁਰੂਆਤ ਦੇ ਸਮੇਂ ਤੋਂ ਹੀ ਉੱਥੇ ਵਰਕਰ ਸਨ। ਜਦੋਂ ਉਹ 19 ਸਾਲ ਦੇ ਸਨ, ਉਦੋਂ ਤੋਂ ਹੀ ਉੱਥੇ ਕੰਮ ਕਰ ਰਹੇ ਸਨ। ਇਸ ਇਤਿਹਾਸਕ ਮੌਕੇ 'ਤੇ ਉਨ੍ਹਾਂ ਨੇ ਕਿਹਾ, ''ਮੈਨੂੰ ਲੱਗਣ ਲੱਗਾ ਕਿ ਮੈਂ ਇੱਥੇ ਹੀ ਵੱਡਾ ਹੋਇਆ ਹਾਂ। ਉਨ੍ਹਾਂ ਨੇ ਦੱਸਿਆ ਕਿ 60 ਤੋਂ 80 ਦੇ ਦਹਾਕੇ ਦੌਰਾਨ ਇਹ ਚਾਕ ਰਿਵਰ ਇਕ ਅਜਿਹੀ ਥਾਂ ਸੀ, ਜਿੱਥੇ ਪੂਰੀ ਦੁਨੀਆ ਦੇ ਵਿਗਿਆਨੀ ਰਹਿਣਾ ਚਾਹੁੰਦੇ ਸਨ।''
ਉਨ੍ਹਾਂ ਅੱਗੇ ਦੱਸਿਆ ਕਿ ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਇੱਥੇ ਕੰਮ ਕਰਦੇ-ਕਰਦੇ ਨੋਬਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। 20 ਸਾਲਾਂ ਵਿਚ ਇਸ ਮਹੀਨੇ ਪਹਿਲੀ ਵਾਰ ਐੱਨ. ਆਰ. ਯੂ. ਦੇ ਕੰਟਰੋਲ ਰੂਮ 'ਚ ਜਾਂਦੇ ਹੋਏ ਬਲੈਕਸਟੀਨ ਨੂੰ ਅਜਿਹਾ ਅਹਿਸਾਸ ਹੋ ਰਿਹਾ ਸੀ ਕਿ ਜਿਵੇਂ ਉਹ ਆਪਣੇ ਬੀਤੇ ਹੋਏ ਕੱਲ ਵਿਚ ਕਦਮ ਰੱਖ ਰਹੇ ਹੋਣ। ਐੱਨ. ਆਰ. ਯੂ. ਇਕ ਸਮੇਂ ਵਿਚ ਕੈਂਸਰ ਮਾਹਰਾਂ ਲਈ ਇਸਤੇਮਾਲ ਕੀਤੀ ਜਾਣ ਵਾਲੀ ਮੈਡੀਕਲ ਆਈਸੋਟੋਪ ਵਰਗੇ ਕੋਬਾਲਟ-60 ਦਾ ਦੁਨੀਆ ਭਰ 'ਚ 40 ਫੀਸਦੀ ਉਤਪਾਦਨ ਸਪਲਾਈ ਕਰਦਾ ਸੀ ਪਰ 2007 'ਚ ਇਕ ਮਹੀਨੇ ਦੇ ਲੰਬੇ ਸ਼ਟਡਾਊਨ ਅਤੇ ਮਈ 2009 ਵਿਚ ਇਕ ਰਿਸਾਵ ਦਾ ਪਤਾ ਚੱਲਣ ਤੋਂ ਬਾਅਦ ਇਸ ਨੂੰ ਇਕ ਹੋਰ ਸਾਲ ਲਈ ਸ਼ਟਡਾਊਨ ਕਰ ਦਿੱਤਾ ਗਿਆ ਅਤੇ ਉਸ ਸਮੇਂ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ।